FacebookTwitterg+Mail

ਕੰਗਨਾ ਨੇ ਕਰਨ ਜੌਹਰ 'ਤੇ ਲਗਾਇਆ ਇਹ ਦੋਸ਼, ਦੱਸਿਆ 'ਮੂਵੀ ਮਾਫੀਆ'

    1/6
14 February, 2017 04:48:53 PM
ਮੁੰਬਈ- ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' 'ਚ ਇਸ ਹਫਤੇ ਬਾਲੀਵੁੱਡ ਦੀ ਕੁਈਨ ਕੰਗਨਾ ਰਾਣੌਤ ਅਤੇ ਨਵਾਬ ਸੈਫ ਅਲੀ ਖਾਨ ਆਪਣੀ ਫਿਲਮ 'ਰੰਗੂਨ' ਦਾ ਪ੍ਰਚਾਰ ਕਰਦੇ ਨਜ਼ਰ ਆਉਣਗੇ। ਖਬਰਾਂ ਹਨ ਕਿ ਇਸ ਐਪੀਸੋਡ 'ਚ ਕੰਗਨਾ ਅਤੇ ਸੈਫ ਤੋਂ ਇਲਾਵਾ ਫਿਲਮ ਦੇ ਕੋ-ਸਟਾਰ ਸ਼ਾਹਿਦ ਕਪੂਰ ਵੀ ਸ਼ਾਮਲ ਹੋਣਗੇ। ਸਟਾਰ ਵਰਲਡ ਇੰਡੀਆ ਨੇ ਇਸ ਐਪੀਸੋਡ ਦਾ ਇਕ ਪ੍ਰੋਮੋ ਜ਼ਾਰੀ ਕੀਤਾ ਹੈ ਜਿਸ 'ਚ ਕੰਗਨਾ ਆਪਣੇ ਅੰਦਾਜ਼ 'ਚ ਜਵਾਬ ਦੇ ਰਹੀ ਹੈ। ਇਸ ਪ੍ਰੋਮੋ 'ਚ ਕੰਗਨਾ ਕਰਨ ਜੌਹਰ 'ਤੇ ਕਈ ਗੰਭੀਰ ਦੋਸ਼ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ।
Click On The Link To See Video- https://www.instagram.com/p/BQcjBfqjvvu/
ਪ੍ਰੋਮੋ 'ਚ ਕੰਗਨਾ ਰਾਣੌਤ ਬਾਲੀਵੁੱਡ ਇੰਡਸਟ੍ਰੀ 'ਚ 'ਭਾਈ-ਭਤੀਜਾਵਾਦ' ਨੂੰ ਵਾਧਾ ਦੇਣ ਦਾ ਦੋਸ਼ ਲਗਾ ਰਹੀ ਹੈ। ਕੰਗਨਾ ਕਹਿੰਦੀ ਹੈ ਕਿ ਜੇਕਰ ਕਦੇ ਮੇਰੀ ਬਾਓਪਿਕ ਬਣੀ ਤਾਂ ਕਰਨ ਉਸ 'ਚ ਇਕ ਬਾਲੀਵੁੱਡ ਦੇ ਮਸ਼ਹੂਰ ਵਿਅਕਤੀ ਦਾ ਰੋਲ ਨਿਭਾਉਣਗੇ, ਜੋ ਬਹੁਤ ਸ਼ਾਤਿਰ ਹੋਵੇਗਾ ਅਤੇ ਬਾਹਰ (ਇੰਡਸਟ੍ਰੀ ਤੋਂ) ਦੇ ਲੋਕਾਂ ਨੂੰ ਕੰਮ ਨਹੀਂ ਕਰਨ ਦੇਵੇਗਾ। ਉਸ ਨੂੰ 'ਮੂਵੀ ਮਾਫੀਆ' ਕਿਹਾ ਜਾਵੇਗਾ। ਜ਼ਿਕਰਯੋਗ ਹੈ ਕਿ ਕਰਨ ਜੌਹਰ ਨੇ ਕਈ ਸਟਾਰ ਕਿਡਜ਼ ਨੂੰ ਬਾਲੀਵੁੱਡ 'ਚ ਲਾਂਚ ਕੀਤਾ ਹੈ। ਅਜਿਹੇ 'ਚ ਕੰਗਨਾ ਦੇ ਇਹ ਦੋਸ਼ ਸੁਣ ਕੇ ਕਰਨ ਜੌਹਰ ਵੀ ਹੈਰਾਨ ਰਹਿ ਗਏ।

Tags: koffee with karan kangana ranaut karan joharsaif ali khanrangoonਕੌਫੀ ਵਿਦ ਕਰਨਕਰਨ ਜੌਹਰ

About The Author

Anuradha Sharma

Anuradha Sharma is News Editor at Jagbani.