FacebookTwitterg+Mail

ਕ੍ਰਿਸ਼ਣਾ ਦੇ ਨਵੇਂ ਸ਼ੋਅ ਦਾ ਹਿੱਸਾ ਬਣੇਗੀ 'ਬਹੁ ਹਮਾਰੀ ਰਜਨੀਕਾਂਤ' ਦੀ ਇਹ ਅਭਿਨੇਤਰੀ

krishna abhishek
24 June, 2017 07:35:51 PM

ਮੁੰਬਈ— ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ ਦਾ ਨਵਾਂ ਕਾਮੇਡੀ ਸ਼ੋਅ 'ਡਰਾਮਾ ਕੰਪਨੀ' ਅਗਲੇ ਮਹੀਨੇ ਆਨਏਅਰ ਹੋ ਰਿਹਾ ਹੈ। ਕ੍ਰਿਸ਼ਣਾ ਦੇ ਇਸ ਨਵੇਂ ਸ਼ੋਅ 'ਚ 'ਦਿ ਕਪਿਲ ਸ਼ਰਮਾ ਸ਼ੋਅ' ਦੀ ਟੀਮ ਦਾ ਹਿੱਸਾ ਰਹਿ ਚੁੱਕੇ ਅਲੀ ਅਸਗਰ ਅਤੇ ਸੁਗੰੰਧਾ ਮਿਸ਼ਰਾ ਸ਼ੋਅ 'ਚ ਨਜ਼ਰ ਆਉਣਗੇ। ਸੂਤਰਾਂ ਮੁਤਾਬਕ 'ਡਰਾਮਾ ਕੰਪਨੀ' 'ਚ ਅਲੀ ਅਸਗਰ ਅਤੇ ਸੁਗੰਧਾ ਮਿਸ਼ਰਾ ਤੋਂ ਇਲਾਵਾ 'ਬਹੁ ਹਮਾਰੀ ਰਜਨੀਕਾਂਤ' ਦੀ ਅਭਿਨੇਤਰੀ ਰਿਧਿਮਾ ਪੰਡਿਤ ਵੀ ਸ਼ਾਮਲ ਹੋਵੇਗੀ। ਰਿਧਿਮਾ ਦੇ ਨਾਲ 'ਸਾਇਰਤ' ਦੇ ਅਦਾਕਾਰ ਨਾਨਾ ਜੀ ਗਲਗੁੰਡੇ ਵੀ ਇਸ ਸ਼ੋਅ ਦਾ ਹਿੱਸਾ ਬਣਨਗੇ। ਨਾਨਾਜੀ ਨੇ ਮਰਾਠੀ ਫਿਲਮ 'ਚ ਪ੍ਰਦੀਪ ਦਾ ਕਿਰਦਾਰ ਨਿਭਾਇਆ ਸੀ। 
ਮੀਡੀਆ 'ਚ ਅਜਿਹੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਕਾਮੇਡੀਅਨ ਸੁਨੀਲ ਗਰੋਵਰ ਅਤੇ ਚੰਦਨ ਪ੍ਰਭਾਕਰ ਵੀ ਕ੍ਰਿਸ਼ਣਾ ਦੇ ਨਵੇਂ ਸ਼ੋਅ ਦਾ ਹਿੱਸਾ ਬਣਨਗੇ। ਹਾਲਾਕਿ ਚੰਦਨ ਪ੍ਰਭਾਕਰ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਕ੍ਰਿਸ਼ਣਾ ਦੇ ਸ਼ੋਅ 'ਚ ਨਹੀਂ ਬਲਕਿ ਕਪਿਲ ਸ਼ਰਮਾ ਦੇ ਸ਼ੋਅ 'ਚ ਦੋਬਾਰਾ ਵਾਪਸੀ ਕਰਨ ਜਾ ਰਹੇ ਹਨ।


Tags: Krishna Abhishek Ridhima Pandit Comediyan Drama Company ali asgar ਕ੍ਰਿਸ਼ਣਾ ਅਭਿਸ਼ੇਕ ਰਿਧਿਮਾ ਪੰਡਿਤ