FacebookTwitterg+Mail

Pics : ਕ੍ਰਿਸਟਨ ਨੇ ਤੋੜਿਆ ਕਾਨਸ ਰੈੱਡ ਕਾਰਪੇਟ ਦਾ ਨਿਯਮ, ਨੰਗੇ ਪੈਰੀਂ ਕੀਤੀ ਵਾਕ

kristen stewart
15 May, 2018 06:09:43 PM

ਮੁੰਬਈ (ਬਿਊਰੋ)— ਕਾਨਸ ਫਿਲਮ ਫੈਸਟੀਵਲ 'ਚ ਹਾਲੀਵੁੱਡ ਦੇ ਨਾਲ ਬਾਲੀਵੁੱਡ ਦੀਆਂ ਹਸੀਨਾਵਾਂ ਰੈੱਡ ਕਾਰਪੇਟ 'ਤੇ ਵਾਕ ਕਰਦੀਆਂ ਨਜ਼ਰ ਆ ਰਹੀਆਂ ਹਨ। ਉੱਥੇ ਹੀ ਸੋਮਵਾਰ ਨੂੰ ਕਾਨਸ ਦੇ ਰੈੱਡ ਕਾਰਪੇਟ 'ਤੇ ਹਾਲੀਵੁੱਡ ਅਦਾਕਾਰਾ ਕ੍ਰਿਸਟਨ ਸਟੀਵਰਟ ਵਾਕ ਕਰਦੀ ਦਿਖਾਈ ਦਿੱਤੀ।

Punjabi Bollywood Tadka

ਇਸ ਦੌਰਾਨ ਉਸਨੇ ਰੈੱਡ ਕਾਰਪੇਟ 'ਤੇ ਸ਼ਿਮਰ ਡਰੈੱਸ ਨਾਲ ਬਲੈਕ ਹੀਲਜ਼ ਪਹਿਨੀ ਹੋਈ ਸੀ ਪਰ ਥੋੜੀ ਬਾਅਦ ਉਸਨੇ ਰੈੱਡ ਕਾਰਪੇਟ 'ਤੇ ਕੁਝ ਅਜਿਹਾ ਕੀਤਾ ਜਿਸਨੂੰ ਦੇਖ ਸਭ ਹੈਰਾਨ ਰਹਿ ਗਏ। ਦਰਸਅਲ, ਰੈੱਡ ਕਾਰਪੇਟ 'ਤੇ ਵਾਕ ਕਰਦੇ ਸਮੇਂ ਉਸਨੇ ਫੋਟੋਗ੍ਰਾਫਰ ਨੂੰ ਪੋਜ਼ ਦਿੱਤੇ ਅਤੇ ਫਿਰ ਆਪਣੀ ਹੀਲਜ਼ ਲਾ ਕੇ ਨੰਗੇ ਪੈਰੀਂ ਹੀ ਰੈੱਡ ਕਾਰਪੇਟ 'ਤੇ ਚੱਲਣ ਲੱਗ ਪਈ।

Punjabi Bollywood Tadka
ਦੱਸਣਯੋਗ ਹੈ ਕਿ ਕ੍ਰਿਸਟਨ ਨੇ ਕਾਨਸ ਦੀ No Flats Policy ਦਾ ਵਿਰੋਧ ਕੀਤਾ ਹੈ। ਕਾਨਸ ਦਾ ਇਕ ਨਿਯਮ ਹੈ ਕਿ ਰੈੱਡ ਕਾਰਪੇਟ 'ਤੇ ਕੋਈ ਵੀ ਫਲੈਟ ਫੁੱਟਵਿਅਰ ਦੇ ਨਹੀਂ ਆਵੇਗਾ। ਇਸ ਨਿਯਮ ਦਾ ਕ੍ਰਿਸਟਨ ਵਿਰੋਧ ਕਰ ਰਹੀ ਹੈ। 2015 'ਚ ਕਾਨਸ 'ਚ ਫਿਲਮ 'ਕੈਰਲ' ਦੇ ਪ੍ਰੀਮੀਅਰ 'ਤੇ ਪਹੁੰਚੀ ਕੁਝ ਔਰਤਾਂ ਨੂੰ ਸਿਰਫ ਇਸ ਲਈ ਅੰਦਰ ਨਹੀਂ ਆਉਣ ਦਿੱਤਾ ਗਿਆ ਕਿਉਂਕਿ ਉਹ ਫਲੈਟ ਪਹਿਨ ਕੇ ਇਵੈਂਟ 'ਚ ਆਈ ਸੀ। ਕਾਨਸ ਦੀ ਇਸ ਪਾਲਿਸੀ ਨੂੰ ਕਈ ਦਿਗਜ ਬੇਤੁਕਾ ਦੱਸ ਚੁੱਕੇ ਹਨ।

Punjabi Bollywood Tadka

ਕ੍ਰਿਸਟਨ ਨੇ ਇਕ ਇੰਟਰਵਿਊ 'ਚ ਇਸ ਨਿਯਮ ਦਾ ਵਿਰੋਧ ਕੀਤਾ ਸੀ ਅਤੇ ਹੁਣ ਉਹ ਰੈੱਡ ਕਾਰਪੇਟ 'ਤੇ ਹੀਲਜ਼ ਲਾ ਕੇ ਨੰਗੇ ਪੈਰ ਚਲੀ ਹੈ। ਉਸਦਾ ਕਹਿਣਾ ਹੈ ਕਿ ਸਭ ਨੂੰ ਹੀਲਜ਼ ਸੂਟ ਨਹੀਂ ਕਰਦੀਆਂ। ਕਈ ਔਰਤਾਂ ਨੂੰ ਹੀਲਜ਼ ਪਾਉਣ ਨਾਲ ਅੱਡੀ 'ਚ ਪ੍ਰੇਸ਼ਾਨੀ ਆਉਂਦੀ ਹੈ। ਉਸਨੇ ਇੰਟਰਵਿਊ 'ਚ ਇਹ ਵੀ ਕਿਹਾ ਸੀ ਕਿ ਕਈ ਔਰਤਾਂ ਨੂੰ ਹੀਲਜ਼ ਪਾਉਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ।

Punjabi Bollywood TadkaPunjabi Bollywood Tadka


Tags: Kristen Stewart Cannes Film Festival 2018 Heels Red Carpet Footwear American Actress

Edited By

Kapil Kumar

Kapil Kumar is News Editor at Jagbani.