FacebookTwitterg+Mail

ਸੁਸ਼ਾਂਤ ਨਾਲ ਘੁੰਮਣ ਦੀ ਗੱਲ 'ਤੇ ਕ੍ਰਿਤੀ ਸੈਨਨ ਨੇ ਖਾਧੀ ਸਹੁੰ, ਕਿਹਾ...

kriti sanon and sushant singh rajput
28 August, 2016 11:04:57 PM
ਮੁੰਬਈ— ਖਬਰਾਂ ਸਨ ਕਿ ਸੁਸ਼ਾਂਤ ਸਿੰਘ ਰਾਜਪੂਤ ਤੇ ਕ੍ਰਿਤੀ ਸੈਨਨ ਇਕ-ਦੂਜੇ ਨਾਲ ਥਾਈਲੈਂਡ 'ਚ ਛੁੱਟੀਆਂ ਮਨਾਉਣ ਲਈ ਗਏ ਸਨ ਪਰ ਮੁੰਬਈ ਪਰਤੀ ਕ੍ਰਿਤੀ ਨੇ ਇਨ੍ਹਾਂ ਖਬਰਾਂ ਨੂੰ ਝੂਠ ਠਹਿਰਾਇਆ ਹੈ। ਕ੍ਰਿਤੀ ਨੇ ਕਿਹਾ ਹੈ ਕਿ ਉਹ ਕਿਤੇ ਵੀ ਘੁੰਮਣ ਨਹੀਂ ਗਈ। ਉਸ ਨੇ ਕਿਹਾ, 'ਮੈਂ 'ਰਾਬਤਾ' ਲਈ ਸ਼ੂਟਿੰਗ ਕਰ ਰਹੀ ਸੀ ਤੇ ਬਹੁਤ ਬਿਜ਼ੀ ਸੀ, ਜਿਸ ਕਰਕੇ ਤੁਹਾਡੇ ਲੋਕਾਂ ਨਾਲ ਗੱਲ ਨਹੀਂ ਕਰ ਸਕੀ ਪਰ ਜਿਥੇ-ਜਿਥੇ ਤੁਸੀਂ ਮੈਨੂੰ ਘੁਮਾਇਆ ਹੈ, ਸਹੁੰ ਖਾਂਦੀ ਹਾਂ ਕਿ ਮੈਂ ਇਕ ਵੀ ਥਾਂ ਨਹੀਂ ਗਈ।'
ਸੁਸ਼ਾਂਤ ਤੇ ਕ੍ਰਿਤੀ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆਂ ਸਨ ਪਰ ਕ੍ਰਿਤੀ ਸੁਸ਼ਾਂਤ ਨਾਲ ਕਿਸੇ ਵੀ ਤਰ੍ਹਾਂ ਦੇ ਰਿਸ਼ਤੇ ਤੋਂ ਇਨਕਾਰ ਕਰ ਚੁਕੀ ਹੈ।

Tags: ਸੁਸ਼ਾਂਤ ਸਿੰਘ ਰਾਜਪੂਤ ਕ੍ਰਿਤੀ ਸੈਨਨ Sushant Singh Rajput Kriti Sanon