FacebookTwitterg+Mail

ਸ਼ਾਹਰੁਖ ਖਾਨ ਨੇ ਇਸ ਅਭਿਨੇਤਰੀ ਨੂੰ ਬਣਾਇਆ ਆਪਣਾ 'ਦੀਵਾਨਾ'

kriti sanon says shah rukh khan is someone you start loving after knowing
26 October, 2016 09:37:17 AM
ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਬਿਨ੍ਹਾਂ ਮਤਲਬ ਦੇ ਕਿੰਗ ਨਹੀਂ ਆਖਿਆ ਜਾਂਦਾ। ਉਨ੍ਹਾਂ ਦੀ ਸ਼ਖਸੀਅਤ ਇਨ੍ਹੀ ਖੂਬਸੂਰਤ ਹੈ ਕਿ ਉਨ੍ਹਾਂ ਤੋਂ ਪ੍ਰਭਾਵਿਤ ਹੋਏ ਬਿਨ੍ਹਾਂ ਕੋਈ ਰਹਿ ਨਹੀਂ ਸਕਦਾ। ਕ੍ਰਿਤੀ ਸੈਸਨ ਨੂੰ ਆਪਣੀ ਦੂਜੀ ਫਿਲਮ 'ਚ ਵੀ ਸ਼ਾਹਰੁਖ ਖਾਨ ਵਰਗੇ ਵੱਡੇ ਸਟਾਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਫਿਲਮ 'ਦਿਲਵਾਲੇ' 'ਚ ਵਰੁਣ ਧਵਨ ਅਤੇ ਕ੍ਰਿਤੀ ਦੀ ਜੋੜੀ ਨਜ਼ਰ ਆਈ ਸੀ। ਕ੍ਰਿਤੀ ਸ਼ਾਹਰੁਖ ਤੋਂ ਕਾਫੀ ਪ੍ਰਭਾਵਿਤ ਹੋਈ ਤੇ ਉਸ ਨੇ ਸ਼ਾਹਰੁਖ ਦੀ ਕਾਫੀ ਪ੍ਰਸ਼ੰਸਾਂ ਕੀਤੀ ਸੀ। ਕ੍ਰਿਤੀ ਦਾ ਮੰਨਣਾ ਹੈ ਕਿ ਜੋ ਵੀ ਵਿਅਕਤੀ ਸ਼ਾਹਰੁਖ ਨੂੰ ਪਛਾਣ ਜਾਵੇਗਾ, ਉਹ ਉਨ੍ਹਾਂ ਨੂੰ ਪਸੰਦ ਕਰਨ ਤੋਂ ਆਪਣੇ ਆਪ ਰੋਕ ਨਹੀਂ ਪਾਵੇਗਾ।
ਜ਼ਿਕਰਯੋਗ ਹੈ ਕਿ ਕ੍ਰਿਤੀ ਨੇ ਟਾਈਗਰ ਸ਼ਰਾਫ ਨਾਲ ਫਿਲਮ 'ਹੀਰੋਪੰਤੀ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਫਿਲਮ 'ਦਿਲਵਾਲੇ' 'ਚ ਕੰਮ ਕਰਨ ਤੋਂ ਬਾਅਦ ਉਹ ਸ਼ਾਹਰੁਖ ਖਾਨ ਦੀ ਪ੍ਰਸ਼ੰਸਕ ਬਣ ਗਈ। ਕ੍ਰਿਤੀ ਦਾ ਕਹਿਣਾ ਹੈ, ''ਸ਼ਾਹਰੁਖ ਆਪਣੇ ਸਹਿ ਕਲਾਕਾਰਾਂ ਨੂੰ ਕਾਫੀ ਆਰਾਮਦਾਇਕ ਮਹਿਸੂਸ ਕਰਾਉਂਦੇ ਹਨ। ਉਨ੍ਹਾਂ ਤੋਂ ਹਰ ਸਮੇਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ।'' ਕ੍ਰਿਤੀ ਇਨ੍ਹੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬਰੇਲੀ ਦੀ ਬਰਫੀ' ਨੂੰ ਲੈ ਕੇ ਸੁਰਖੀਆਂ ਬਟੌਰ ਰਹੀ ਹੈ। ਇਸ ਫਿਲਮ 'ਚ ਉਸ ਨਾਲ ਆਯੂਸ਼ਮਾਨ ਖੁਰਾਣਾ ਅਤੇ ਰਾਜਕੁਮਾਰ ਰਾਓ ਵੀ ਨਜ਼ਰ ਆਉਣਗੇ।

Tags: ਬਾਲੀਵੁੱਡਸ਼ਾਹਰੁਖ ਖਾਨਕ੍ਰਿਤੀ ਸੈਸਨ Bollywood Shah Rukh Khankriti sanon