FacebookTwitterg+Mail

ਸੁਪਰਸਟਾਰ ਦਿਲਜੀਤ ਹੁਣ ਸੁਸ਼ਾਂਤ ਸਿੰਘ ਰਾਜਪੂਤ ਦੀ ਪ੍ਰੇਮਿਕਾ ਨਾਲ ਫਰਮਾਉਣਗੇ ਇਸ਼ਕ

kriti sanon with diljit dosanjh
09 November, 2017 12:44:24 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਪ੍ਰੇਮਿਕਾ ਤੇ ਅਦਾਕਾਰਾ ਕ੍ਰਿਤੀ ਸੈਨਨ ਫਿਲਮ ਨਿਰਮਾਤਾ ਦਿਨੇਸ਼ ਵਿਜਨ ਦੀ ਅਗਲੀ ਫਿਲਮ 'ਅਰਜੁਨ ਪਟਿਆਲਾ' ਵਿਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨਾਲ ਨਜ਼ਰ ਆਵੇਗੀ। ਫਿਲਮ ਦਾ ਹਿੱਸਾ ਬਣਨ ਨੂੰ ਲੈ ਕੇ ਉਹ ਬਹੁਤ ਹੀ ਉਤਸ਼ਾਹਿਤ ਹੈ। ਵਿਜਨ ਨਾਲ 'ਰਾਬਤਾ' ਵਿਚ ਕੰਮ ਕਰ ਚੁੱਕੀ ਕ੍ਰਿਤੀ ਨੇ ਫਿਲਮ ਦੀ ਟੀਮ ਨਾਲ ਆਪਣੀਆਂ ਤਸਵੀਰਾਂ ਟਵਿਟਰ 'ਤੇ ਸਾਂਝੀਆਂ ਕੀਤੀਆਂ। ਤਸਵੀਰਾਂ ਨਾਲ ਉਸ ਨੇ ਸਿਰਲੇਖ ਦਿੱਤਾ ਕਿ ਇਹ ਇਕ ਮਜ਼ੇਦਾਰ ਸਫਰ ਹੋਵੇਗਾ।ਦਿਨੇਸ਼ ਵਿਜਨ ਨੇ ਦੱਸਿਆ, ''ਦਰਸ਼ਕਾਂ ਨੇ ਦਿਲਜੀਤ ਦੀ ਗੰਭੀਰਤਾ ਤਾਂ ਦੇਖ ਹੀ ਲਈ ਹੈ। ਹੁਣ ਵਾਰੀ ਹੈ ਉਨ੍ਹਾਂ ਦੀ ਕਾਮੇਡੀ ਦੇਖਣ ਦੀ। ਕ੍ਰਿਤੀ 'ਬਰੇਲੀ' ਤੋਂ 'ਪਟਿਆਲੇ' ਜਾ ਰਹੀ ਹੈ ਤੇ ਇਕ ਵਾਰ ਫਿਰ ਉਹ ਛੋਟੇ ਸ਼ਹਿਰ ਦੀ ਲੜਕੀ ਬਣੇਗੀ।''

ਕ੍ਰਿਤੀ ਨੇ ਕਿਹਾ— ''ਮੈਨੂੰ ਕਾਮੇਡੀ ਫਿਲਮਾਂ ਦੇਖਣੀਆਂ ਬਹੁਤ ਪਸੰਦ ਹੈ। ਜਦੋਂ ਮੈਂ 'ਬਰੇਲੀ ਕੀ ਬਰਫੀ' ਦੀ ਸ਼ੂਟਿੰਗ ਕਰ ਰਹੀ ਸੀ। ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਇਸ ਦਾ ਵੀ ਹਿੱਸਾ ਬਣ ਸਕਦੀ ਹੈ। ਮੈਂ ਦਿਲਜੀਤ ਨਾਲ ਸ਼ੂਟਿੰਗ ਦਾ ਇੰਤਜ਼ਾਰ ਕਰ ਰਹੀ ਹਾਂ।'' ਜ਼ਿਕਰਯੋਗ ਹੈ ਕਿ ਕ੍ਰਿਤੀ ਦੀ ਇਸ ਸਾਲ 2 ਫਿਲਮਾਂ 'ਰਾਬਤਾ' ਤੇ 'ਬਰੇਲੀ ਕੀ ਬਰਫੀ' ਰਿਲੀਜ਼ ਹੋਈ ਹੈ। 'ਰਾਬਤਾ' ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋਈ ਸੀ। ਉੱਥੇ 'ਬਰੇਲੀ ਕੀ ਬਰਫੀ' ਨੂੰ ਲੋਕਾਂ ਨੇ ਪਸੰਦ ਕੀਤਾ ਸੀ। ਦਿਲਜੀਤ, ਕਰੀਨਾ ਨਾਲ 'ਉੜਤਾ ਪੰਜਾਬ' 'ਚ ਤੇ ਅਨੁਸ਼ਕਾ ਸ਼ਰਮਾ ਨਾਲ 'ਫਿਲੌਰੀ' 'ਚ ਕੰਮ ਕਰ ਚੁੱਕੇ ਹਨ। ਅੱਜਕਲ ਉਹ ਹਾਕੀ ਪਲੇਅਰ ਸੰਦੀਪ ਸਿੰਘ 'ਤੇ ਬਣਨ ਵਾਲੀ ਬਾਇਓਪਿਕ 'ਤੇ ਕੰਮ ਕਰ ਰਹੇ ਹਨ।


Tags: Kriti sanonDiljit dosanjhArjun patialaRaabtaSushant Singh Rajputਕ੍ਰਿਤੀ ਸੈਨਨਦਿਲਜੀਤ ਦੋਸਾਂਝ ਰਾਬਤਾ