FacebookTwitterg+Mail

OMG: ਪਟੌਦੀ ਖਾਨਦਾਨ ਦੀ ਨੂੰਹ ਕਰੀਨਾ ਦੀ KRK ਨਾਲ ਤਸਵੀਰ ਵਾਇਰਲ, ਸੱਚਾਈ ਜਾਣ ਹੋਵੇਗੀ ਹੈਰਾਨੀ

krk relationship with kareena kapoor
16 October, 2017 05:29:30 PM

ਮੁੰਬਈ(ਬਿਊਰੋ)— ਹਮੇਸ਼ਾ ਤੋਂ ਹੀ ਵਿਵਾਦਾਂ 'ਚ ਰਹਿਣ ਵਾਲੇ ਕਮਾਲ ਰਾਸ਼ਿਦ ਖਾਨ ਭਾਵ ਕੇ.ਆਰ.ਕੇ ਨੇ ਹਾਲ ਹੀ 'ਚ ਟਵਿੱਟਰ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਰੀਨਾ ਕਪੂਰ ਖਾਨ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰ ਕੇ ਕੇ. ਆਰ.ਕੇ ਨੇ ਲਿਖਿਆ ਹੈ ਕਿ ''ਮੈਂ ਕਰੀਨਾ ਦੇ ਨਾਲ ਚਾਰ ਸਾਲ ਤੱਕ ਰਿਲੇਸ਼ਨਸ਼ਿਪ 'ਚ ਸੀ ਤੇ ਮੇਰੇ ਕੋਲ ਸਬੂਤ ਦੇ ਤੌਰ 'ਤੇ ਉਨ੍ਹਾਂ ਦੀ ਇਹ ਇਕਲੌਤੀ ਤਸਵੀਰ ਹੈ।

ਹਾਲਾਂਕਿ, ਕੇ. ਆਰ. ਕੇ. ਨੇ ਇਸ ਤਸਵੀਰ ਰਾਹੀਂ ਰਿਤਿਕ ਰੋਸ਼ਨ ਨੂੰ ਸਪੋਰਟ ਕਰਦੇ ਹੋਏ ਕੰਗਨਾ ਰਣੌਤ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ। 


ਜ਼ਿਕਰਯੋਗ ਹੈ ਕਿ ਕੰਗਨਾ ਨੇ ਕੁਝ ਸਮਾਂ ਪਹਿਲਾਂ ਇਕ ਤਸਵੀਕ ਮੀਡੀਆ ਨੂੰ ਦਿਖਾ ਕੇ ਇਹ ਦਾਅਵਾ ਕਾ ਸੀ ਕਿ ਉਹ ਰਿਤਿਕ ਨਾਲ ਰਿਲੇਸ਼ਨਸ਼ਿਪ 'ਚ ਰਹਿ ਚੁੱਕੀ ਹੈ, ਜਦਕਿ ਰਿਤਿਕ ਤੇ ਉਨ੍ਹਾਂ ਦੀ ਸਾਬਕਾ ਪਤਨੀ ਸੁਜ਼ੈਨ ਦੀ ਮੰਨੀਏ ਤਾਂ ਤਸਵੀਰ ਫੋਟੋਸ਼ਾਪਡ ਕੀਤੀ ਗਈ ਹੈ।

ਕੇ. ਆਰ.ਕੇ ਨੇ ਆਪਣੇ ਟਵੀਟ 'ਚ ਕੰਗਨਾ ਅਤੇ ਉਨ੍ਹਾਂ ਦੀ ਭੈਣ ਰੰਗੋਲੀ ਨੂੰ ਟੈਗ ਕੀਤਾ ਹੈ। ਕੇ.ਆਰ.ਕੇ ਦੇ ਟਵੀਟ 'ਤੇ ਉਨ੍ਹਾਂ ਨੂੰ ਫਾਲੋਅ ਕਰਨ ਵਾਲੇ ਲੋਕਾਂ ਨੇ ਰਿਐਕਸ਼ਨ ਦਿੱਤੇ ਹਨ।

ਵਧੇਰੇ ਫਾਲੋਅਰਜ਼ ਨੇ ਕਿਹਾ ਹੈ ਕਿ ਪਹਿਲੀ ਵਾਰ ਕੇ. ਆਰ. ਕੇ. ਨੇ ਕੋਈ ਫਨੀ ਜੋਕ ਮਾਰਿਆ ਹੈ।

 


Tags: KRKKareena kapoorTwitterRelationshipKangana RanautHrithik RoshanBollywood celebrityਕਮਾਲ ਰਾਸ਼ਿਦ ਖਾਨ