FacebookTwitterg+Mail

ਸਲਮਾਨ-ਸ਼ਾਹਰੁਖ ਨਾਲ ਕੀਤੀ ਕ੍ਰਿਸ਼ਣਾ ਅਭਿਸ਼ੇਕ ਨੇ ਆਪਣੀ ਤੇ ਕਪਿਲ ਦੀ ਤੁਲਨਾ

krushna abhishek kapil sharma
26 June, 2017 08:24:14 PM

ਮੁੰਬਈ— ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ ਦਾ ਨਵਾਂ ਸ਼ੋਅ 'ਡਰਾਮਾ ਕੰਪਨੀ' ਜੁਲਾਈ 'ਚ ਪ੍ਰਸਾਰਿਤ ਹੋਣ ਜਾ ਰਿਹਾ ਹੈ। ਕ੍ਰਿਸ਼ਣਾ ਦੇ ਨਵੇਂ ਸ਼ੋਅ ਦੇ ਪ੍ਰੋਮੋ ਸ਼ੂਟ ਦੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ। ਕ੍ਰਿਸ਼ਣਾ ਅਭਿਸ਼ੇਕ ਦੇ ਨਵੇਂ ਪ੍ਰੋਮੋ ਸ਼ੂਟ ਮੌਕੇ ਦਿੱਗਜ ਬਾਲੀਵੁੱਡ ਅਭਿਨੇਤਾ ਮਿਥੁਨ ਵੀ ਪਹੁੰਚੇ। ਹਾਲ ਹੀ 'ਚ ਇਕ ਇੰਟਰਵਿਊ 'ਚ ਕ੍ਰਿਸ਼ਣਾ ਅਭਿਸ਼ੇਕ ਨੇ ਆਪਣੀ ਤੇ ਕਪਿਲ ਦੀ ਤੁਲਨਾ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਨਾਲ ਕੀਤੀ ਹੈ। ਕ੍ਰਿਸ਼ਣਾ ਨੇ ਕਿਹਾ ਹੈ ਕਿ ਉਹ ਤੇ ਕਪਿਲ ਸ਼ਰਮਾ ਟੀ. ਵੀ. ਦੇ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਹਨ।
ਨਾਲ ਹੀ ਕ੍ਰਿਸ਼ਣਾ ਨੇ ਕਿਹਾ ਹੈ ਕਿ ਉਹ ਦੋਵੇਂ ਟੀ. ਵੀ. ਦੇ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਤਾਂ ਹਨ ਹੀ ਪਰ ਸਲਮਾਨ-ਸ਼ਾਹਰੁਖ ਵਾਂਗ ਉਹ ਦੋਵੇਂ ਦੋਸਤ ਨਹੀਂ। ਉਹ ਇਕ-ਦੂਜੇ ਨਾਲ ਗੱਲ ਨਹੀਂ ਕਰਦੇ ਹਨ ਪਰ ਉਹ ਇਕ-ਦੂਜੇ ਦੀ ਇੱਜ਼ਤ ਕਰਦੇ ਹਨ। ਉਹ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਨ, ਜਦੋਂ ਉਹ ਦੋਵੇਂ ਇਕੱਠੇ ਕੰਮ ਕਰਨਗੇ।
ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਕ੍ਰਿਸ਼ਣਾ ਅਭਿਸ਼ੇਕ ਦਾ ਨਵਾਂ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੀ ਜਗ੍ਹਾ ਲਵੇਗਾ ਪਰ ਹੁਣ ਇਹ ਤੈਅ ਹੋ ਚੁੱਕਾ ਹੈ ਕਿ ਇਹ ਸ਼ੋਅ ਕਪਿਲ ਦੇ ਸ਼ੋਅ ਨੂੰ ਰਿਪਲੇਸ ਕਰਨ ਨਹੀਂ ਜਾ ਰਿਹਾ ਹੈ। ਕ੍ਰਿਸ਼ਣਾ ਅਭਿਸ਼ੇਕ ਦੇ ਨਵੇਂ ਸ਼ੋਅ 'ਚ ਕਾਮੇਡੀਅਨ ਅਲੀ ਅਸਗਰ, ਸੁਗੰਧਾ ਮਿਸ਼ਰਾ ਤੇ ਸੰਕੇਤ ਭੋਸਲੇ ਹਿੱਸਾ ਬਣਨ ਜਾ ਰਹੇ ਹਨ। ਖਬਰਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਸੁਨੀਲ ਗਰੋਵਰ ਵੀ ਬਤੌਰ ਮਹਿਮਾਨ ਕਲਾਕਾਰ ਇਸ ਸ਼ੋਅ ਦਾ ਹਿੱਸਾ ਬਣਨਗੇ।


Tags: Krushna Abhishek Kapil Sharma Shahrukh Khan Salman Khan TV Celebrity The Kapil Sharma Show