FacebookTwitterg+Mail

ਕਪਿਲ ਦੇ ਸਮਰਥਨ 'ਚ ਉਤਰੇ ਕ੍ਰਿਸ਼ਣਾ ਅਭਿਸ਼ੇਕ, 'ਕਿਹਾ ਹਰ ਚੀਜ ਨੂੰ ਵਧਾ-ਚੜਾਅ ਕੇ ਕੀਤਾ ਗਿਆ ਪੇਸ਼'

    1/5
23 March, 2017 03:22:02 PM
ਨਵੀਂ ਦਿੱਲੀ— ਮੈਲਬੋਰਨ 'ਤੋਂ ਮੁੰਬਈ ਦੀ ਫਲਾਈਟ 'ਚ ਸੁਨੀਲ ਗਰੋਵਰ ਨਾਲ ਹੋਏ ਝਗੜਾ ਤੋਂ ਬਾਅਦ ਕਾਮੇਡੀਅਨ ਕਪਿਲ ਸ਼ਰਮਾ ਦੀਆਂ ਮੁਸ਼ਕਿਲਾਂ ਕਾਫੀ ਵਧਦੀਆਂ ਜਾ ਰਹੀਆਂ ਹਨ। ਇਸ ਮਾਮਲਾ 'ਚ ਜਦੋ ਤੱਕ ਸੁਨੀਲ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ, ਉਸ ਸਮੇਂ ਤੱਕ ਕਪਿਲ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਮਾਮਲੇ ਨੂੰ ਵਧਾ-ਚੜਾਅ ਕੇ ਦਿਖਾਇਆ ਜਾ ਰਿਹਾ ਹੈ। ਸੁਨੀਲ ਉਨ੍ਹਾਂ ਦੇ ਭਰਾ ਦੀ ਤਰ੍ਹਾਂ ਹੈ ਅਤੇ ਇਹ ਉਨ੍ਹਾਂ ਦਾ ਪਰਿਵਾਰਿਕ ਮਾਮਲਾ ਹੈ ਪਰ ਕਪਿਲ ਦੀ ਮਾਫੀ 'ਤੇ ਸੁਨੀਲ ਜਵਾਬ ਤੋਂ ਲੈ ਕੇ ਸਭ ਕੁਝ ਸਾਫ ਹੈ ਗਿਆ ਹੈ ਕਿ ਹੁਣ ਦੋਵਾਂ ਵਿਚਕਾਰ ਕੁਝ ਵੀ ਠੀਕ ਨਹੀਂ ਹੈ। ਹੁਣ ਸੁਨੀਲ ਨਾਲ-ਨਾਲ ਕਪਿਲ ਦੇ ਪੁਰਾਣੇ ਦੋਸਤ ਚੰਦਨ ਪ੍ਰਭਾਕਰ, ਅਲੀ ਅਸਗਰ ਅਤੇ ਸੁਗੰਧਾ ਮਿਸ਼ਰਾ ਨੇ ਵੀ 'ਦਿ ਕਪਿਲ ਸ਼ਰਮਾ ਸ਼ੋਅ' ਦਾ ਬਾਇਕਾਟ ਕਰ ਦਿੱਤਾ ਹੈ। ਅਜਿਹੇ 'ਚ ਕਈ ਮੌਕਿਆਂ 'ਚ ਕਪਿਲ ਦਾ ਮਖੋਲ ਉਡਾ ਚੁੱਕੇ ਅਤੇ ਉਨ੍ਹਾਂ ਦੇ ਵਿਰੋਧੀ ਕਹਾਉਣ ਵਾਲੇ ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ ਨੇ ਉਸ ਦਾ ਸਹਿਯੋਗ ਦਿੱਤਾ ਹੈ।
ਇਕ ਇੰਟਰਵਿਊ 'ਚ ਕ੍ਰਿਸ਼ਣਾ ਨੇ ਕਿਹਾ, ''ਮੈਂ ਇਹ ਨਹੀਂ ਕਹਾਗਾਂ ਕਿ ਸਫਲਤਾ ਕਪਿਲ ਸ਼ਰਮਾ ਦੇ ਸਿਰ ਚੜ ਗਈ ਹੈ, ਬਲਕਿ ਮੈਨੂੰ ਲੱਗਦਾ ਹੈ ਕਿ ਛੋਟੀ-ਛੋਟੀ ਗੱਲਾਂ ਨੂੰ ਵੀ ਵਧਾ-ਚੜਾਅ ਕੇ ਪੇਸ਼ ਕੀਤਾ ਜਾ ਰਿਹਾ ਹੈ। ਮੈਂ ਪੰਜ ਸਾਲਾਂ ਤੱਕ ਕਪਿਲ ਨਾਲ 'ਕਾਮੇਡੀ ਸਰਕਸ' 'ਚ ਕੰਮ ਕੀਤਾ ਹੈ ਅਤੇ ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ।
ਸੁਨੀਲ ਅਤੇ ਕਪਿਲ ਨੂੰ ਚੰਗਾ ਦੋਸਤ ਦੱਸਦੇ ਹੋਏ ਕ੍ਰਿਸ਼ਣਾ ਇਹ ਕਹਿਣਾ ਨਹੀਂ ਭੁੱਲੇ ਕਿ ਸੁਨੀਲ ਇਕ ਵਾਰ ਪਹਿਲਾ ਵੀ ਕਪਿਲ ਦਾ ਸ਼ੋਅ ਛੱਡ ਕੇ ਚਲੇ ਗਏ ਸਨ ਪਰ ਉਨ੍ਹਾਂ ਨੂੰ ਵਾਪਸ ਆਉਣਾ ਪਿਆ ਸੀ। ਨਾਲ ਕ੍ਰਿਸ਼ਣਾ ਨੇ ਕਿਹਾ, ''ਕਪਿਲ ਇਕ ਪ੍ਰਤਿਭਾਸ਼ਾਲੀ ਹੈ ਅਤੇ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਚਲਦੇ ਹਨ।
ਭਾਵੇਂ ਕ੍ਰਿਸ਼ਣਾ ਨੇ ਹਾਲ ਹੀ 'ਚ ਕਪਿਲ ਨਾਲ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ ਤਾਂ ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਉਨ੍ਹਾਂ ਦੀ ਅਤੇ ਕਪਿਲ ਦੀ ਜੋੜੀ ਸ਼ਾਹਰੁਖ ਖ਼ਾਨ ਅਤੇ ਸਲਮਾਨ ਖ਼ਾਨ ਦੀ ਜੋੜੀ ਦੀ ਤਰ੍ਹਾਂ ਹੈ। ਕ੍ਰਿਸ਼ਣਾ ਵਲੋਂ ਕਪਿਲ ਦਾ ਸਮਰਥਨ ਕਰਨਾ ਉਨ੍ਹਾਂ ਦੀ ਇੱਛਾ ਨਾਲ ਜੋੜ ਕੇ ਵੀ ਦੇਖਿਆ ਜਾ ਸਕਦਾ ਹੈ। ਕ੍ਰਿਸ਼ਣਾ ਨੇ ਆਪਣੇ ਸ਼ੋਅ 'ਕਾਮੇਡੀ ਨਾਈਟਸ ਬਚਾਓ' 'ਚ ਕਪਿਲ ਦਾ ਮਖੋਲ ਉਡਾ ਚੁੱਕੇ ਹਨ।

Tags: Krushna AbhishekKapil SharmacomedianSunil Groverਕ੍ਰਿਸ਼ਣਾ ਅਭਿਸ਼ੇਕਕਪਿਲ ਸ਼ਰਮਾਸੁਨੀਲ ਗਰੋਵਰਕਾਮੇਡੀਅਨ