FacebookTwitterg+Mail

ਕੇ. ਐੱਸ. ਮੱਖਣ ਦਾ ਇਹ ਧਾਰਮਿਕ ਸਿੰਗਲ ਟਰੈਕ ਜਲਦੀ ਹੀ ਹੋਵੇਗਾ ਰਿਲੀਜ਼ : ਨਾਹਰ

ks makhan new single track release
17 May, 2017 09:59:48 AM
ਜਲੰਧਰ— ਗਾਇਕ ਕੇ. ਐੱਸ. ਮੱਖਣ ਦਾ ਧਾਰਮਿਕ ਸਿੰਗਲ ਟਰੈਕ 'ਸਤਿਗੁਰੂ ਭਗਤ ਕਬੀਰ ਦੀ ਬਾਣੀ ਨੇ' ਜਲਦੀ ਪ੍ਰੋਡਿਊਸਰ ਆਰ. ਕੇ. ਨਾਹਰ ਤੇ ਅਵੀ ਅਤੇ ਕੰਪਨੀ ਐੱਨ. ਕੇ. ਐੱਨ. ਮਿਊਜ਼ਿਕ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਐੱਨ. ਕੇ. ਨਾਹਰ ਤੇ ਆਰ. ਕੇ. ਨਾਹਰ ਨੇ ਦੱਸਿਆ ਕਿ ਇਸ ਧਾਰਮਿਕ ਸਿੰਗਲ ਟਰੈਕ ਦਾ ਮਿਊਜ਼ਿਕ ਨਵੀ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਦੀਪ ਚੱਕਮੁਗਲਾਨੀ ਤੇ ਪੰਮਾ ਨਾਹਰ ਨੇ। ਇਸ ਧਾਰਮਿਕ ਸਿੰਗਲ ਟਰੈਕ ਦਾ ਵੀਡੀਓ ਜਲਦੀ ਹੀ ਸ਼ੂਟ ਕਰਕੇ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ। ਇਸ ਸਿੰਗਲ ਟਰੈਕ ਵਿਚ ਕੁਸ਼ਾਲ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ।

Tags: KS makhansingle trackreleaseਕੇ ਐੱਸ ਮੱਖਣਸਿੰਗਲ ਟਰੈਕਰਿਲੀਜ਼