FacebookTwitterg+Mail

ਵੀਡੀਓ : ਰੋਮਾਂਟਿਕ ਅੰਦਾਜ਼ 'ਚ 'ਕੁਛ ਭੀਗੇ...' ਦਾ ਟਰੇਲਰ ਰਿਲੀਜ਼

kuchh bheege alfaaz
24 January, 2018 04:55:43 PM

ਮੁੰਬਈ(ਬਿਊਰੋ)— 'ਮਾਈ ਬ੍ਰਦਰ ਨਿਖਿਲ' ਤੇ 'ਆਈ ਐੱਮ' ਵਰਗੀਆਂ ਫਿਲਮਾਂ ਲਈ ਜਾਣੇ ਜਾਣ ਵਾਲੇ ਫਿਲਮਮੇਕਰ ਓਨਿਰ ਆਪਣੀ ਪਹਿਲੀ ਰੋਮਾਂਟਿਕ ਫਿਲਮ 'ਕੁਛ ਭੀਗੇ ਅਲਫਾਜ਼' ਨੂੰ ਲੈ ਕੇ ਆ ਰਹੇ ਹਨ। 16 ਫਰਵਰੀ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ ਦੀ ਸ਼ੁਰੂਆਤ ਆਰਜੇ ਅਲਫਾਜ਼ ਦੀ ਆਵਾਜ਼ ਨਾਲ ਸ਼ੁਰੂ ਹੁੰਦੀ ਹੈ, ਜੋ ਆਪਣੇ ਸ਼ੋਅ 'ਕੁਛ ਭੀਗੇ ਅਲਫਾਜ਼' ਨੂੰ ਹੋਸਟ ਕਰਦਾ ਹੈ। ਇਕ ਦਿਨ ਅਚਾਨਕ ਉਸ ਦੀ ਜ਼ਿੰਦਗੀ 'ਚ ਅਰਚਨਾ ਪ੍ਰਧਾਨ (ਗੀਤਾਂਜਲੀ ਥਾਪਾ) ਆਉਂਦੀ ਹੈ। ਕੁਝ ਸਮੇਂ 'ਚ ਦੋਹਾਂ ਦੀ ਚੰਗੀ ਦੋਸਤੀ ਹੋ ਜਾਂਦੀ ਹੈ।

ਫਿਲਮ ਦੇ ਟਰੇਲਰ 'ਚ ਬੈਂਕਗ੍ਰਾਊਂਡ ਮਿਊਜ਼ਿਕ 'ਪਹਿਲਾ ਨਸ਼ਾ' ਗੀਤ ਦੀ ਧੁਨ ਨੂੰ ਰੱਖਿਆ ਗਿਆ ਹੈ, ਜੋ ਇਸ ਨੂੰ ਹੋਰ ਵੀ ਰੋਮਾਂਟਿਕ ਬਣਾਉਂਦਾ ਹੈ। ਫਿਲਮ ਦੇ ਜਰੀਏ ਐਕਟਰ ਜੈਨ ਖਾਨ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਜੈਨ ਇਸ ਫਿਲਮ 'ਚ ਆਰਜੇ ਅਲਫਾਜ਼ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਨ੍ਹਾਂ ਨਾਲ ਗੀਤਾਂਜਲੀ ਥਾਪਾ ਮੁੱਖ ਭੂਮਿਕਾ 'ਚ ਹੈ। ਆਪਣੀ ਇਸ ਫਿਲਮ ਨੂੰ ਲੈ ਕੇ ਓਨਿਰ ਨੇ ਕਿਹਾ, ''ਮੈਂ ਆਪਣੀ ਪਹਿਲੀ ਰੋਮਾਂਟਿਕ ਫਿਲਮ ਲਈ ਕਾਫੀ ਉਤਸ਼ਾਹਿਤ ਹਾਂ। ਇਹ ਫਿਲਮ 16 ਫਰਵਰੀ ਨੂੰ ਰਿਲੀਜ਼ ਹੋਵੇਗੀ ਤੇ ਇਹ ਸੋਸ਼ਲ ਮੀਡੀਆ ਦੀ ਦੁਨੀਆ ਦੇ ਮਧਿਆਮ ਨਾਲ ਉਭਰਦਾ ਨਵਾਂ ਪਿਆਰ ਹੈ।''


Tags: Kuchh Bheege AlfaazOnirZain Khan Durrani Geetanjali ThapaBollywood Celebrity

Edited By

Sunita

Sunita is News Editor at Jagbani.