FacebookTwitterg+Mail

ਕੁਲਵਿੰਦਰ ਬਿੱਲੇ ਦਾ ਸਿੰਗਲ ਟਰੈਕ 'ਰੂੰ ਵਰਗੀ' ਹੋਇਆ ਰਿਲੀਜ਼

07 March, 2017 04:11:36 PM
ਜਲੰਧਰ - '12 ਮਹੀਨੇ', 'ਐਂਟੀਨਾ', 'ਅੰਗਰੇਜ਼ੀ ਵਾਲੀ ਮੈਡਮ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਚਰਚਾ 'ਚ ਆਏ ਗਾਇਕ ਕੁਲਵਿੰਦਰ ਬਿੱਲੇ ਦਾ ਸਿੰਗਲ ਟਰੈਕ 'ਰੂੰ ਵਰਗੀ' ਕੰਪਨੀ ਲੋਕਧੁਨ ਵਲੋਂ ਰਿਲੀਜ਼ ਕੀਤਾ ਜਾ ਚੁੱਕਾ ਹੈ। ਜਾਣਕਾਰੀ ਦਿੰਦਿਆਂ ਕੁਲਵਿੰਦਰ ਬਿੱਲੇ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਜੱਸੀ ਐਕਸ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਸ਼ਿਵਜੋਤ ਨੇ। ਇਸ ਦਾ ਵੀਡੀਓ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ 7 ਮਾਰਚ ਨੂੰ ਯੂ-ਟਿਊਬ 'ਤੇ ਚਲਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਜਨਵਰੀ ਨੂੰ ਰਿਲੀਜ਼ ਹੋਏ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੇ ਗੀਤ 'ਅੰਗਰੇਜ਼ੀ ਵਾਲੀ ਮੈਡਮ' ਨੂੰ ਹੁਣ ਤਕ ਯੂਟਿਊਬ 'ਤੇ 1 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਕੁਲਵਿੰਦਰ ਬਿੱਲਾ ਨੇ ਇਸ ਦੀ ਜਾਣਕਾਰੀ ਇਕ ਫੇਸਬੁੱਕ ਪੋਸਟ ਰਾਹੀਂ ਫੈਨਜ਼ ਨਾਲ ਸਾਂਝੀ ਕੀਤੀ ਸੀ। ਗੀਤ ਨੂੰ ਸੰਗੀਤ ਡਾ. ਜ਼ਿਊਸ ਨੇ ਦਿੱਤਾ ਹੈ। ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਗਾਇਕ ਕੁਲਵਿੰਦਰ ਬਿੱਲਾ ਦਾ ਸਿੰਗਲ ਟਰੈਕ 'ਅਨਟੀਨਾ' ਅੱਜ ਪੰਜਾਬ ਦੀ ਮਸ਼ਹੂਰ ਕੰਪਨੀ ਸਪੀਡ ਰਿਕਾਰਡਸ ਵਲੋਂ ਰਿਲੀਜ਼ ਕੀਤਾ ਗਿਆ ਸੀ। ਇਸ ਨੂੰ ਵੀ ਯੂ-ਟਿਊਬ 'ਤੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਗੀਤ ਨੂੰ ਯੂ-ਟਿਊਬ 'ਤੇ ਲੋਕਾਂ 80 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ।

Tags: kulwinder billa roo vargi releaseਕੁਲਵਿੰਦਰ ਬਿੱਲੇਰੂੰ ਵਰਗੀ ਰਿਲੀਜ਼

About The Author

Anuradha Sharma

Anuradha Sharma is News Editor at Jagbani.