FacebookTwitterg+Mail

First Look : 'ਸੂਬੇਦਾਰ ਜੋਗਿੰਦਰ ਸਿੰਘ' 'ਚ ਅਜੈਬ ਸਿੰਘ ਦੀ ਭੂਮਿਕਾ ਨਿਭਾਉਣਗੇ ਕੁਲਵਿੰਦਰ ਬਿੱਲਾ

kulwinder billa first look in subedar joginder singh
20 February, 2018 02:27:05 PM

ਜਲੰਧਰ (ਬਿਊਰੋ)— ਕੁਲਵਿੰਦਰ ਬਿੱਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੇ ਗੀਤਾਂ ਨਾਲ ਖਾਸ ਪਛਾਣ ਬਣਾਈ ਹੈ ਤੇ ਹੁਣ ਉਹ ਫਿਲਮਾਂ 'ਚ ਵੀ ਕਦਮ ਰੱਖ ਰਹੇ ਹਨ। ਜੀ ਹਾਂ, ਕੁਲਵਿੰਦਰ ਬਿੱਲਾ 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ 'ਚ ਅਜੈਬ ਸਿੰਘ ਦੀ ਭੂਮਿਕਾ ਨਿਭਾਅ ਰਹੇ ਹਨ। ਅੱਜ ਹੀ ਕੁਲਵਿੰਦਰ ਬਿੱਲਾ ਦੀ ਫਿਲਮ 'ਚ ਫਰਸਟ ਲੁੱਕ ਰਿਲੀਜ਼ ਕੀਤੀ ਗਈ ਹੈ।
Punjabi Bollywood Tadka
ਕੁਲਵਿੰਦਰ ਬਿੱਲਾ ਦੀ ਲੁੱਕ ਦੀਆਂ ਤਿੰਨ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ ਇਕ ਨਾਲ ਗਿੱਪੀ ਗਰੇਵਾਲ ਨੇ ਲਿਖਿਆ, 'ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' 'ਚ ਕੁਲਵਿੰਦਰ ਬਿੱਲਾ ਦੀ ਮਿਹਨਤ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਅਜੈਬ ਸਿੰਘ ਦੀ ਭੂਮਿਕਾ ਨੂੰ ਬਾਖੂਬੀ ਨਿਭਾਇਆ ਹੈ। ਮੈਨੂੰ ਯਕੀਨ ਹੈ ਤੁਹਾਨੂੰ ਜ਼ਰੂਰ ਪਸੰਦ ਆਏਗੀ।'
Punjabi Bollywood Tadka
ਦੱਸਣਯੋਗ ਹੈ ਕਿ ਕੁਲਵਿੰਦਰ ਬਿੱਲਾ ਤੋਂ ਪਹਿਲਾਂ ਗਿੱਪੀ ਗਰੇਵਾਲ ਤੇ ਰਾਜਵੀਰ ਜਵੰਦਾ ਦੀਆਂ ਫਿਲਮ 'ਚ ਫਰਸਟ ਲੁੱਕਸ ਰਿਲੀਜ਼ ਹੋਈਆਂ ਹਨ। ਫਿਲਮ ਸ਼ਹੀਦੀ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜੋ 1962 'ਚ ਭਾਰਤ ਤੇ ਚੀਨ ਦੀ ਜੰਗ ਦੌਰਾਨ ਆਪਣੇ 21 ਸਾਥੀਆਂ ਨਾਲ 1000 ਚੀਨੀਆਂ ਨਾਲ ਲੜੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸ਼ਹੀਦੀ ਹਾਸਲ ਹੋਈ। ਇਹ ਫਿਲਮ 6 ਅਪ੍ਰੈਲ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ।​​​​​​​


Tags: Kulwinder Billa Subedar Joginder Singh Gippy Grewal First Look Rajvir Jawanda

Edited By

Rahul Singh

Rahul Singh is News Editor at Jagbani.