FacebookTwitterg+Mail

'ਕੁਮਕੁਮ ਭਾਗਿਆ' ਸੀਰੀਅਲ 'ਤੇ ਹੋਇਆ ਅਜੀਬੋ-ਗਰੀਬ ਕੇਸ, ਏਕਤਾ ਕਪੂਰ ਦੇ ਛੁੱਟਣਗੇ ਪਸੀਨੇ!

kumkum bhagya
21 July, 2017 09:27:06 AM

ਮੁੰਬਈ— ਟੀ. ਵੀ. ਸ਼ੋਅ 'ਕੁਮਕੁਮ ਭਾਗਿਆ' ਟੀ. ਆਰ. ਪੀ. ਲਿਸਟ ਦਾ ਹਿੱਟ ਸੀਰੀਅਲ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਇਹ ਕਈ ਵਾਰ ਨੰਬਰ ਵਨ ਸਥਾਨ 'ਤੇ ਰਿਹਾ ਹੈ ਪਰ ਇਸ ਸ਼ੋਅ ਲਈ ਇਕ ਬੁਰੀ ਖਬਰ ਆ ਰਹੀ ਹੈ ਅਤੇ ਉਹ ਇਹ ਹੈ ਕਿ ਇਕ ਦਰਸ਼ਕ ਨੇ ਗੁੱਸੇ 'ਚ ਆ ਕੇ ਇਸ ਡੇਲੀ ਸੋਪ ਦੇ ਵਿਰੁੱਧ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਫੋਰਮ 'ਚ ਇਕ ਅਜੀਬ ਸ਼ਿਕਾਇਤ ਦਰਜ ਕਰਾਈ ਹੈ।
ਕੰਪਲੇਨ ਕਰਤਾ ਨੇ ਸ਼ੋਅ ਨੇ ਸ਼ੋਅ ਦੀ ਸਟੋਰੀ ਲਾਈਨ ਨੂੰ ਲੈ ਕੇ ਕੰਪਲੇਂਟ ਕੀਤੀ ਹੈ ਕਿ ਇਹ ਸੋਅ ਪਿਛਵੇ ਤਿੰਨ ਸਾਲਾਂ ਤੋਂ ਇਕ ਹੀ ਟਰੈਕ 'ਤੇ ਚੱਲ ਰਿਹਾ ਹੈ ਅਤੇ ਸਭ ਤੋਂ ਖਾਸ ਗੱਲ ਇਹ ਰਹੀ ਕਿ ਇਸ ਸੋਅ 'ਚ ਪਿਛਲੇ ਦੋ ਸਾਲ ਤੋਂ ਤਨੂੰ ਭਾਵ ਕਿ ਅਭੀ ਦੀ ਪ੍ਰੇਮਿਕਾ ਨੂੰ ਗਰਭਵਤੀ ਦਿਖਾਇਆ ਜਾ ਰਿਹਾ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਸ਼ੋਅ ਦੇ ਵਿਰੁੱਧ ਇੰਨਾ ਅਜੀਬੋ-ਗਰੀਬ ਸ਼ਿਕਾਇਤ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਅਭੀ ਅਤੇ ਪ੍ਰਗਿਆ ਵਿਚਕਾਰ ਲਵ ਕੈਮਿਸਟਰੀ ਨੂੰ ਟੀ. ਵੀ. 'ਤੇ ਕਾਫੀ ਪਸੰਦ ਕੀਤਾ ਜਾਂਦਾ ਰਿਹਾ ਹੈ ਅਤੇ ਇਹ ਸ਼ੋਅ ਬਾਰਕ ਲਿਸਟ 'ਚ ਵੀ ਲਗਾਤਾਰ ਟਾਪ 5 'ਚ ਬਣਿਆ ਰਿਹਾ ਹੈ। ਖਬਰ ਮੁਤਾਬਕ ਜਦੋਂ ਪੱਤਰਕਾਰਾਂ ਨੇ ਜਦੋਂ ਅਭੀ ਦੀ ਭੈਣ ਆਲੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੁਝ ਵੀ ਪਤਾ ਨਹੀਂ ਹੈ। ਉਨ੍ਹਾਂ ਨੂੰ ਜਦੋਂ ਦੱਸਿਆ ਗਿਆ ਕਿ ਇਹ ਸ਼ਿਕਾਇਤ ਸ਼ੋਅ ਦੀ ਬੋਰਿੰਗ ਸਟੋਰੀ ਲਾਈਨ 'ਤੇ ਹੈ ਤਾਂ ਲੋਕਾਂ ਨੂੰ ਇਸ ਨੂੰ ਦੇਖਣਾ ਬੰਦ ਕਰ ਦੇਣਾ ਚਾਹੀਦਾ ਹੈ।


Tags: Shabbir AhluwaliaZee TVKumkum BhagyaSriti Jhaਸ਼ੱਬੀਰ ਆਹਲੂਵਾਲੀਆਸ਼ਰੂਤੀ ਝਾਅ