FacebookTwitterg+Mail

ਜੈਕੀ ਚੈਨ ਤੇ ਸੋਨੂੰ ਸੂਦ ਦੀ ਧਮਾਕੇਦਾਰ ਫਿਲਮ 'ਕੁੰਗ ਫੂ ਯੋਗਾ' ਦਾ ਟਰੇਲਰ ਹੋਇਆ ਰਿਲੀਜ਼ (ਵੀਡੀਓ)

17 January, 2017 09:32:06 PM
ਮੁੰਬਈ— ਅਭਿਨੇਤਾ ਜੈਕੀ ਚੈਨ, ਸੋਨੂੰ ਸੂਦ ਤੇ ਅਭਿਨੇਤਰੀ ਦਿਸ਼ਾ ਪਟਾਨੀ ਦੀ ਆਉਣ ਵਾਲੀ ਫਿਲਮ 'ਕੁੰਗ ਫੂ ਯੋਗਾ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਸੁਪਰਸਟਾਰ ਸਲਮਾਨ ਖਾਨ ਨੇ ਟਰੇਲਰ ਨੂੰ ਲੈ ਕੇ ਟਵੀਟ ਵੀ ਕੀਤਾ ਹੈ। ਸਲਮਾਨ ਖਾਨ ਨੇ 'ਕੁੰਗ ਫੂ ਯੋਗਾ' ਦਾ ਟਰੇਲਰ ਟਵਿਟਰ 'ਤੇ ਸ਼ੇਅਰ ਕਰਦਿਆਂ ਲਿਖਿਆ, 'ਮੇਰੇ ਛੇਦੀ ਸਿੰਘ ਨੂੰ ਇਹ ਫਿਲਮ ਦੇਣ ਲਈ ਜੈਕੀ ਚੈਨ ਤੁਹਾਡਾ ਧੰਨਵਾਦ।'
ਟਰੇਲਰ 'ਚ ਜੈਕੀ ਚੈਨ ਤੇ ਸੋਨੂੰ ਸੂਦ ਧਮਾਕੇਦਾਰ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਫਿਲਮ 'ਚ ਭਾਰਤੀ ਸੰਸਕ੍ਰਿਤੀ ਦੀ ਝਲਕ ਵੀ ਦੇਖਣ ਨੂੰ ਮਿਲੇਗੀ। ਦੱਸਣਯੋਗ ਹੈ ਕਿ ਫਿਲਮ 'ਕੁੰਗ ਫੂ ਯੋਗਾ' ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀਆਂ ਪਹਿਲਾਂ ਕੀਤੀਆਂ ਗਈਆਂ ਯਾਤਰਾਵਾਂ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕੀਤੇ ਗਏ ਤਿੰਨ ਫਿਲਮਾਂ ਦੇ ਸਮਝੌਤੇ ਦਾ ਹਿੱਸਾ ਹੈ। ਇਸ ਫਿਲਮ ਦੇ ਨਿਰਦੇਸ਼ਨ ਸਟੈਨਲੀ ਟੌਂਗ ਹਨ। ਇਸ 'ਚ ਅਮਾਇਰਾ ਦਸਤੂਰ ਵੀ ਮੁੱਖ ਭੂਮਿਕਾ ਨਿਭਾਅ ਰਹੀ ਹੈ। ਫਿਲਮ 'ਕੁੰਗ ਫੂ ਯੋਗਾ' 3 ਫਰਵਰੀ ਨੂੰ ਰਿਲੀਜ਼ ਹੋਵੇਗੀ।

Tags: ਕੁੰਗ ਫੂ ਯੋਗਾ Kung Fu Yoga ਜੈਕੀ ਚੈਨ Jackie Chan ਸੋਨੂੰ ਸੂਦ Sonu Sood ਦਿਸ਼ਾ ਪਟਾਨੀ Disha Patani ਅਮਾਇਰਾ ਦਸਤੂਰ Amyra Dastur