FacebookTwitterg+Mail

ਕੁਸ਼ਾਲ ਟੰਡਨ ਦੀ ਇਸ ਹਰਕਤ ਕਾਰਨ ਕਾਨੂੰਨੀ ਵਿਵਾਦ 'ਚ ਫਸ ਸਕਦੀ ਹੈ ਗੌਹਰ ਖਾਨ!

kushal tandon guahar khan
18 February, 2017 06:21:27 PM
ਮੁੰਬਈ— ਕੁਸ਼ਾਲ ਟੰਡਨ ਨੇ ਹਾਲ ਹੀ 'ਚ ਗੌਹਰ ਖਾਨ ਦੀ ਇਕ ਹੌਟ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ। ਕਥਿਤ ਤੌਰ 'ਤੇ ਗੌਹਰ ਖਾਨ ਦੀ ਜਿਸ ਤਸਵੀਰ ਨੂੰ ਕੁਸ਼ਾਲ ਟੰਡਨ ਨੇ ਸ਼ੇਅਰ ਕੀਤਾ ਸੀ, ਉਹ ਸਟਾਰਡਸਟ ਦੇ ਫਰਵਰੀ ਮਹੀਨੇ ਦੀ ਮੈਗਜ਼ੀਨ ਦੀ ਕਵਰ ਫੋਟੋ ਸੀ। ਦੱਸਣਯੋਗ ਹੈ ਕਿ ਦੋਵਾਂ ਦਾ ਸੋਸ਼ਲ ਮੀਡੀਆ 'ਤੇ ਦਿਖਿਆ ਪਿਆਰ ਇਕ ਕਾਨੂੰਨੀ ਵਿਵਾਦ ਵੱਲ ਰੁਖ਼ ਕਰ ਸਕਦਾ ਹੈ।
ਅਜਿਹਾ ਦੱਸਿਆ ਜਾ ਰਿਹਾ ਹੈ ਕਿ ਫਰਵਰੀ ਮਹੀਨੇ ਦੀ ਸਟਾਰਡਸਟ ਮੈਗਜ਼ੀਨ 'ਤੇ ਗੌਹਰ ਖਾਨ ਦੀ ਬਜਾਏ ਅਜੇ ਦੇਵਗਨ ਦੀ ਤਸਵੀਰ ਹੋਵੇਗੀ। ਇਸ ਦੇ ਬਾਵਜੂਦ ਗੌਹਰ ਖਾਨ ਆਪਣੇ ਸਾਬਕਾ ਬੁਆਏਫਰੈਂਡ ਦੇ ਅਕਾਊਂਟ ਤੋਂ ਇਸ ਪੋਸਟ ਨੂੰ ਡਿਲੀਟ ਨਹੀਂ ਕਰ ਸਕੀ। ਗੌਹਰ ਦਾ ਅਜਿਹਾ ਕਰਨਾ ਕੁਸ਼ਾਲ ਨਾਲ ਉਸ ਦੇ ਨਵੇਂ ਕੁਨੈਕਸ਼ਨ ਦੀ ਵਜ੍ਹਾ ਹੋ ਸਕਦੀ ਹੈ। ਅਜਿਹੀਆਂ ਵੀ ਮੁਸ਼ਕਿਲਾਂ ਹੋ ਸਕਦੀਆਂ ਹਨ ਕਿ ਬਿਨਾਂ ਇਜਾਜ਼ਤ ਸਟਾਰਡਸਟ ਮੈਗਜ਼ੀਨ ਨੂੰ ਦਰਸਾਉਣ ਕਾਰਨ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Tags: Kushal Tandon Gauhar Khan Stardust Magazine ਕੁਸ਼ਾਲ ਟੰਡਨ ਗੌਹਰ ਖਾਨ ਸਟਾਰਡਸਟ ਮੈਗਜ਼ੀਨ