FacebookTwitterg+Mail

ਕਿਉਂ ਹੋਇਆ ਕਿਮ ਦੀ ਭੈਣ ਕਾਇਲੀ ਜੇਨਰ ਦਾ ਬ੍ਰੇਕਅੱਪ, ਖੁੱਲ੍ਹ ਕੇ ਸ਼ੇਅਰ ਕੀਤੀ ਵਜ੍ਹਾ

kylie jenner breakup with rapper boyfriend tyga
22 August, 2017 02:43:09 PM

ਲਾਸ ਏਂਜਲਸ— ਰਿਐਲਿਟੀ ਟੀ. ਵੀ. ਸਟਾਰ ਕਾਇਲੀ ਜੇਨਰ, ਰੈਪਰ ਟਿਆਗਾ ਤੋਂ ਇਸ ਲਈ ਅਲੱਗ ਹੋ ਗਈ ਕਿਉਂਕਿ ਉਹ ਇਕ ਸੀਰੀਅਸ ਰਿਸ਼ਤੇ 'ਚ ਪੈਣ ਲਈ ਕਾਫੀ ਛੋਟੀ ਹੈ।
Punjabi Bollywood Tadka
ਖਬਰਾਂ ਮੁਤਾਬਕ ਕਾਇਲੀ ਨੇ ਅਪ੍ਰੈਲ 'ਚ ਅਲੱਗ ਹੋਣ ਤੋਂ ਪਹਿਲਾਂ ਟਿਆਗਾ ਨੂੰ ਲਗਭਗ ਤਿੰਨ ਸਾਲ ਡੇਟ ਕੀਤਾ। ਉਸ ਨੇ ਪਹਿਲੀ ਵਾਰ ਆਪਣੇ ਬ੍ਰੇਕਅੱਪ 'ਤੇ ਚੁੱਪੀ ਤੋੜੀ ਹੈ ਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੋਵਾਂ ਵਿਚਾਲੇ ਕੋਈ ਝਗੜਾ ਨਹੀਂ ਹੋਇਆ ਸੀ।
Punjabi Bollywood Tadka
ਟੀ. ਵੀ. ਸ਼ੋਅ 'ਲਾਈਫ ਆਫ ਕਾਇਲੀ' 'ਚ ਉਸ ਨੇ ਕਿਹਾ, 'ਮੇਰੇ ਤੇ ਟਿਆਗਾ ਵਿਚਾਲੇ ਕੁਝ ਵੀ ਗਲਤ ਨਹੀਂ ਸੀ। ਸਾਡੇ ਸਾਰਿਆਂ ਵਿਚਾਲੇ ਚੰਗ ਰਿਸ਼ਤਾ ਹੈ। ਕੋਈ ਝਗੜਾ ਨਹੀਂ ਹੋਇਆ। ਅਸੀਂ ਤੈਅ ਕੀਤਾ... ਅਸਲ 'ਚ ਮੈਂ ਤੈਅ ਕੀਤਾ ਕਿ ਮੈਂ ਬਹੁਤ ਛੋਟੀ ਹਾਂ। ਮੈਂ ਹੁਣ ਪੰਜ ਸਾਲ ਪਹਿਲਾਂ ਮੁੜ ਕੇ ਇਹ ਦੇਖਣਾ ਨਹੀਂ ਚਾਹੁੰਦੀ ਤੇ ਇਹ ਮਹਿਸੂਸ ਨਹੀਂ ਕਰਨਾ ਚਾਹੁੰਦੀ ਕਿ ਉਸ ਨੇ ਮੇਰੇ ਕੋਲੋਂ ਕੁਝ ਲੈ ਲਿਆ ਹੈ, ਜਦਕਿ ਅਸਲ 'ਚ ਉਹ ਅਜਿਹਾ ਸ਼ਖਸ ਨਹੀਂ ਹੈ।'
Punjabi Bollywood TadkaPunjabi Bollywood Tadka


Tags: Kylie Jenner Boyfriend Tyga Rapper Reality Star Kim Kardashian