FacebookTwitterg+Mail

Video: 'ਲਾਲੀ ਕੀ ਸ਼ਾਦੀ' ਦਾ ਟਰੇਲਰ ਲਾਂਚ, ਕਾਮੇਡੀ ਅੰਦਾਜ਼ 'ਚ ਗੰਭੀਰ ਮੈਸੇਜ

28 February, 2017 03:40:57 PM
ਮੁੰਬਈ- ਕਮਲ ਹਾਸਨ ਦੀ ਬੇਟੀ ਅਕਸ਼ਰਾ ਹਾਸਨ ਅਤੇ ਨਸੀਰੂਦੀਨ ਸ਼ਾਹ ਦੇ ਬੇਟੇ ਵਿਵਾਨ ਸ਼ਾਹ ਅਤੇ ਗੁਰਮੀਤ ਚੌਧਰੀ ਸਟਾਰਰ ਫਿਲਮ 'ਲਾਲੀ ਕੀ ਸ਼ਾਦੀ ਮੇਂ ਲੱਡੂ ਦੀਵਾਨਾ' ਦੇ ਪੋਸਟਰ ਦੇ ਬਾਅਦ ਫਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। 'ਲਾਲੀ ਕੀ ਸ਼ਾਦੀ ਮੇਂ ਲੱਡੂ ਦੀਵਾਨਾ' ਦੇ ਕਈ ਪੋਸਟਰ ਰਿਲੀਜ਼ ਹੋਣ ਦੇ ਬਾਅਦ ਆਖਿਰ ਫਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਅਕਸ਼ਰਾ ਇਸ ਤੋਂ ਪਹਿਲੇ 'ਸ਼ਮੀਤਾਭ' 'ਚ ਅਮਿਤਾਭ ਬੱਚਨ ਨਾਲ ਨਜ਼ਰ ਆ ਚੁੱਕੀ ਹੈ ਜਦੋਂਕਿ ਵਿਵਾਨ ਨੇ ਆਪਣਾ ਕੈਰੀਅਰ ਸ਼ਾਹਰੁਖ ਖਾਨ ਦੀ ਫਿਲਮ 'ਹੈੱਪੀ ਨਿਊ ਈਅਰ' ਨਾਲ ਸ਼ੁਰੂ ਕੀਤਾ।
ਪਹਿਲੇ ਫਿਲਮ ਦੇ ਪੋਸਟਰ ਰਿਲੀਜ਼ ਕੀਤੇ ਗਏ ਸਨ, ਜਿਨ੍ਹਾਂ ਨੂੰ ਖੂਬ ਪਸੰਦ ਕੀਤਾ ਗਿਆ ਸੀ। ਹੁਣ ਟਰੱਲਰ 'ਚ ਹੋ ਰਹੀ ਜ਼ੋਰਦਾਰ ਕਾਮੇਡੀ ਤੁਹਾਨੂੰ ਲੋਟ-ਪੋਟ ਕਰਨ ਲਈ ਤਿਆਰ ਹੈ। ਫਿਲਮ 'ਚ ਅਕਸ਼ਰਾ ਦਾ ਕਿਰਦਾਰ ਇਕ ਮਾਡਰਨ ਲੜਕੀ 'ਲਾਲੀ' ਦਾ ਹੈ ਜਦੋਂਕਿ ਵਿਵਾਨ ਨੇ ਛੋਟੇ ਸ਼ਹਿਰ ਦੇ ਲੜਕੇ ਲੱਡੂ ਦਾ ਰੋਲ ਨਿਭਾਇਆ ਹੈ। ਗੁਰਮੀਤ ਚੌਧਰੀ ਇਸ ਫਿਲਮ 'ਚ ਰਾਜਕੁਮਾਰ ਦੀ ਭੂਮਿਕਾ ਨਿਭਾ ਰਹੇ ਹਨ। ਮਨੀਸ਼ ਹਰੀਸ਼ੰਕਰ ਦੇ ਨਿਰਦੇਸ਼ਨ 'ਚ ਬਣ ਰਹੀ ਇਹ ਫਿਲਮ ਇਸੇ ਸਾਲ 7 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਫਿਲਮ ਵਿਸ਼ਲੇਸ਼ਕ ਤਰਣ ਆਦਰਸ਼ ਨਾਲ ਕੋਰਿਓਗ੍ਰਾਫਰ ਅਤੇ ਫਿਲਮਮੇਕਰ ਫਰਾਹ ਖਾਨ ਨੇ 'ਲਾਲੀ ਕੀ ਸ਼ਾਦੀ ਮੇਂ ਲੱਡੂ ਦੀਵਾਨਾ' ਦਾ ਟਰੇਲਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। 2 ਮਿੰਟ 57 ਸੈਕਿੰਡ ਦੇ ਟਰੇਲਰ ਤੋਂ ਸਾਫ ਜ਼ਾਹਿਰ ਹੈ ਕਿ ਇਹ ਇਕ ਕਾਮੇਡੀ ਫਿਲਮ ਹੈ ਜੋ ਕਿ ਹੱਸੀ-ਮਜ਼ਾਕ ਨਾਲ ਇਕ ਗੰਭੀਰ ਮੈਸੇਜ ਵੀ ਦੇ ਰਹੀ ਹੈ। ਇਸ ਫਿਲਮ ਦੇ ਨਿਰਮਾਤਾ ਟੀਪੀ ਅਗਰਵਾਲ ਅਤੇ ਰਾਹੁਲ ਅਗਰਵਾਲ ਹਨ।

Tags: Laali Ki Shaadi Mein Laaddoo Deewana Trailer Akshara haasan Gurmeet Vivaanਅਕਸ਼ਰਾ ਹਾਸਨ ਗੁਰਮੀਤ ਚੌਧਰੀ

About The Author

Anuradha Sharma

Anuradha Sharma is News Editor at Jagbani.