FacebookTwitterg+Mail

'ਲਾਵਾਂ ਫੇਰੇ' ਦੀ ਐਡਵਾਂਸ ਬੁਕਿੰਗ ਸ਼ੁਰੂ, ਕੱਲ ਬਣੇਗੀ ਸਿਨੇਮਾਘਰਾਂ ਦਾ ਸ਼ਿੰਗਾਰ

laavaan phere
15 February, 2018 09:30:30 AM

ਜਲੰਧਰ(ਬਿਊਰੋ)— 16 ਫਰਵਰੀ ਨੂੰ ਸਿਨੇਮਾਘਰਾਂ 'ਚ ਰੌਸ਼ਨ ਪ੍ਰਿੰਸ ਦੀ ਫਿਲਮ 'ਲਾਵਾਂ-ਫੇਰੇ' ਰਿਸ਼ਤਿਆਂ ਦੀ ਮਿੱਠੀ ਨੋਕ-ਝੋਕ ਨੂੰ ਖੂਬਸੂਰਤ ਤੇ ਵਿਅੰਗਮਈ ਢੰਗ ਨਾਲ ਪੇਸ਼ ਕਰੇਗੀ। ਅਦਾਕਾਰ ਤੋਂ ਨਿਰਮਾਤਾ ਬਣੇ ਕਲਮਜੀਤ ਅਨਮੋਲ ਦੀ ਪਹਿਲੀ ਹਾਸ ਭਰਪੂਰ ਫਿਲਮ 'ਲਾਵਾਂ ਫੇਰੇ' ਕੱਲ ਸਿਨੇਮਾਘਰਾਂ ਦਾ ਸਿੰਗਾਰ ਬਣੇਗੀ। ਇੰਨੀ ਦਿਨੀਂ ਫਿਲਮ ਦੀ ਪੂਰੀ ਸਟਾਰ ਕਾਸਟ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਦੱਸ ਦੇਈਏ ਕਿ ਪੰਜਾਬ 'ਚ 'ਲਾਵਾਂ ਫੇਰੇ' ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਫਿਲਮ ਦੀਆਂ ਆਨਲਾਈਨ ਟਿਕਟਾਂ ਕਾਫੀ ਭਾਰੀ ਮਾਤਰਾ 'ਚ ਬੁੱਕ ਹੋ ਰਹੀਆਂ ਹਨ। ਇਸ ਗੱਲ ਦੀ ਜਾਣਕਾਰੀ ਰੌਸ਼ਨ ਪ੍ਰਿੰਸ ਨੇ ਆਪਣੇ ਫੇਸਬੁੱਕ ਪੇਜ 'ਤੇ ਦਿੱਤੀ ਹੈ। ਕਰਮਜੀਤ ਅਨਮੋਲ ਦੀ ਫਿਲਮ 'ਲਾਵਾਂ ਫੇਰੇ' ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ 'ਲਾਵਾਂ ਫੇਰੇ' ਪੰਜਾਬ ਤੋਂ ਇਲਾਵਾ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਥੀਏਟਰਜ਼ 'ਚ ਵੀ ਰਿਲੀਜ਼ ਹੋਣ ਜਾ ਰਹੀ ਹੈ।
 Punjabi Bollywood Tadka
ਦੱਸ ਦੇਈਏ ਕਿ ਫਿਲਮ ਦੇ 'ਕੱਚੇ ਪੱਕੇ ਸੁਪਨੇ', 'ਜੁਦਾ ਜੁਦਾ', 'ਚੜ੍ਹਦੀ ਜਵਾਨੀ' ਤੇ '28 ਕਿੱਲੇ' ਆਦਿ ਗੀਤਾਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਫਿਲਮ ਦੇ ਟਰੇਲਰ ਨੂੰ ਵੀ ਲੋਕਾਂ ਨੇ ਕਾਫੀ ਸਰਾਹਿਆ ਹੈ। ਰੌਸ਼ਨ ਪ੍ਰਿੰਸ ਦੇ ਨਾਲ-ਨਾਲ ਰੁਬੀਨਾ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਬੀ. ਐੱਨ. ਸ਼ਰਮਾ ਦੀ ਅਦਾਕਾਰੀ ਪ੍ਰਸ਼ੰਸ਼ਕਾਂ ਦਾ ਦਿਲ ਟੁੰਬਣ ਵਾਲੀ ਹੈ। ਰੌਸ਼ਨ ਪ੍ਰਿੰਸ ਦੀ ਫਿਲਮ 'ਲਾਵਾਂ ਫੇਰੇ' ਦੀ ਕਹਾਣੀ ਜੀਜਿਆਂ ਤੇ ਸਾਲੇ ਦੇ ਆਲੇ-ਦੁਆਲੇ ਘੁੰਮਦੀ ਹੈ। ਨਿਰਦੇਸ਼ਕ ਸਮੀਪ ਕੰਗ ਦੀ ਨਿਰਦੇਸ਼ਨ ਹੇਠ ਇਹ ਫਿਲਮ ਤਿਆਰ ਕੀਤੀ ਗਈ ਹੈ।


Tags: Laavaan PhereRoshan PrinceRubina BajwaGurpreet GhuggiBN SharmaKaramjit AnmolHarby Sangha

Edited By

Sunita

Sunita is News Editor at Jagbani.