FacebookTwitterg+Mail

ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਣ ਲਈ ਅੱਜ ਪਰਦੇ 'ਤੇ ਉਤਰੀ 'ਲਾਵਾਂ ਫੇਰੇ'

laavaan phere
16 February, 2018 01:02:33 PM

ਜਲੰਧਰ(ਬਿਊਰੋ)— ਅਦਾਕਾਰ ਤੋਂ ਨਿਰਮਾਤਾ ਬਣੇ ਕਰਮਜੀਤ ਅਨਮੋਲ ਦੀ ਪਹਿਲੀ ਹਾਸ ਭਰਪੂਰ ਫਿਲਮ 'ਲਾਵਾਂ ਫੇਰੇ' 16 ਫਰਵਰੀ ਦਿਨ ਸ਼ੁੱਕਰਵਾਰ ਦੁਨੀਆ ਭਰ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਅਦਾਕਾਰ ਰੋਸ਼ਨ ਪ੍ਰਿੰਸ ਫਿਲਮ ਵਿਚ ਮੁੱਖ ਕਿਰਦਾਰ ਨਿਭਾਅ ਰਿਹਾ ਹੈ। ਹੋਰਨਾਂ ਸਿਤਾਰਿਆਂ ਵਿਚ ਰਬੀਨਾ ਬਾਜਵਾ, ਕਰਮਜੀਤ ਅਨਮੋਲ, ਹਰਬੀ ਸੰਘਾ, ਨਿਸ਼ਾ ਬਾਨੋ, ਬੀ. ਐੱਨ. ਸ਼ਰਮਾ, ਗੁਰਪ੍ਰੀਤ ਸਿੰਘ ਘੁੱਗੀ ਆਦਿ ਸ਼ਾਮਲ ਹਨ। ਡਾਇਰੈਕਟਰ ਸਮੀਪ ਕੰਗ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ 'ਚ ਖੂਬਸੂਰਤ 6 ਗਾਣੇ ਹਨ। ਫਿਲਮ ਦੀ ਕਹਾਣੀ ਜੀਜਿਆਂ ਤੇ ਸਾਲੇ ਦੇ ਆਲੇ-ਦੁਆਲੇ ਘੁੰਮਦੀ ਹੈ। 
ਫ਼ਿਲਮ ਦੀ ਰਿਲੀਜ਼ਿੰਗ ਤੋਂ ਖੁਸ਼ ਰੌਸ਼ਨ ਪ੍ਰਿੰਸ ਦਾ ਕਹਿਣਾ ਹੈ ਕਿ ਸਾਡੀ ਪੂਰੀ ਟੀਮ ਦੇ ਮਨ ਵਿਚ ਕਿਸੇ ਕਿਸਮ ਦਾ ਡਰ ਨਹੀਂ, ਕਿਉਂਕਿ ਅਸੀਂ ਜਾਣਦੇ ਹਾਂ ਕਿ ਦਰਸ਼ਕ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਹ ਫ਼ਿਲਮ ਸਾਨੂੰ ਸਾਡੀਆਂ ਰਹੁ ਰੀਤਾਂ ਬਾਰੇ ਦੱਸੇਗੀ। ਅੱਜ ਦੇ ਵਿਆਹਾਂ ਨਾਲੋਂ ਪਹਿਲੇ ਵਿਆਹ ਬੇਹੱਦ ਵੱਖਰੇ ਸਨ ਤੇ ਇਹ ਪੁਰਾਣੇ ਵਿਆਹਾਂ ਦੀ ਸਫ਼ਲ ਪੇਸ਼ਕਾਰੀ ਕਰੇਗੀ। ਇਹ ਫ਼ਿਲਮ ਪੂਰੇ ਪਰਿਵਾਰ ਨਾਲ ਦੇਖਣਯੋਗ ਹੈ। ਜਦੋਂ ਤੁਸੀਂ ਪਰਿਵਾਰ ਸਮੇਤ ਜਾਵੋਗੇ ਤਾਂ ਇਕ-ਦੂਜੇ ਦੀ ਨੋਕ-ਝੋਕ ਦਾ ਵੱਧ ਆਨੰਦ ਮਾਣ ਸਕੋਗੇ।


Tags: Laavaan PhereRoshan PrinceRubina BajwaGurpreet GhuggiBN SharmaKaramjit AnmolHarby Sangha

Edited By

Sunita

Sunita is News Editor at Jagbani.