FacebookTwitterg+Mail

ਪ੍ਰੋਮਸ਼ਨ ਦੌਰਾਨ ਸੰਗਰੂਰ ਪੁੱਜੀ 'ਲਾਵਾਂ ਫੇਰੇ' ਦੀ ਸਟਾਰ ਕਾਸਟ

laavaan phere
16 February, 2018 01:07:39 PM

ਸੰਗਰੂਰ (ਬੇਦੀ)— ਅੱਜ (16 ਫਰਵਰੀ) ਪੰਜਾਬੀ ਫਿਲਮ 'ਲਾਵਾਂ ਫੇਰੇ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਬੀਤੇ ਦਿਨੀਂ ਭਾਈ ਗੁਰਦਾਸ ਗਰੁੱਪ ਸੰਗਰੂਰ ਵਿਖੇ ਪ੍ਰੋਮਸ਼ਨ ਦੌਰਾਨ ਫਿਲਮ 'ਲਾਵਾਂ ਫੇਰੇ' ਦੀ ਸਟਾਰ ਕਾਸਟ ਪਹੁੰਚੀ। ਇਸ ਮੌਕੇ ਫਿਲਮ ਦੇ ਨਿਰਮਾਤਾ ਕਰਮਜੀਤ ਅਨਮੋਲ ਅਤੇ ਫਿਲਮ ਦੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਦਰਸ਼ਕਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਫਿਲਮ 'ਲਾਵਾਂ ਫੇਰੇ' ਆਪਸੀ ਰਿਸ਼ਤਿਆਂ ਨੂੰ ਪਰਦੇ 'ਤੇ ਦਰਸਾਵੇਗੀ। ਇਸ ਫਿਲਮ 'ਚ ਪ੍ਰਹਾਉਣਿਆਂ ਦੇ ਸਹੁਰਿਆਂ ਪ੍ਰਤੀ ਖਰੂਦ ਸੁਭਾਅ ਨੂੰ ਦਰਸਾਇਆ ਗਿਆ ਹੈ। ਇਸ ਮੌਕੇ ਕਾਲਜ ਦੇ ਚੇਅਰਮੈਨ ਐਡਵੋਕੇਟ ਹਾਕਮ ਸਿੰਘ ਜਵੰਧਾ, ਗੁਨਿੰਦਰਜੀਤ ਸਿੰਘ ਜਵੰਧਾ, ਡੀਨ ਭਾਈ ਗੁਰਦਾਸ ਗਰੁੱਪ ਤੋਂ ਇਲਾਵਾ ਫਿਲਮ ਦੀ ਹੀਰੋਇਨ ਰੂਬੀਨਾ ਬਾਜਵਾ ਤੇ ਨਿਸ਼ਾ ਬਾਨੋ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਤੋਂ ਇਲਾਵਾ ਫਿਲਮ 'ਚ ਕਰਮਜੀਤ ਅਨਮੋਲ, ਹਰਬੀ ਸੰਘਾ, ਨਿਸ਼ਾ ਬਾਨੋ, ਬੀ. ਐੱਨ. ਸ਼ਰਮਾ, ਗੁਰਪ੍ਰੀਤ ਸਿੰਘ ਘੁੱਗੀ ਆਦਿ ਸ਼ਾਮਲ ਹਨ। ਸਮੀਪ ਕੰਗ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ 'ਚ ਖੂਬਸੂਰਤ 6 ਗਾਣੇ ਹਨ। ਫਿਲਮ ਦੀ ਕਹਾਣੀ ਜੀਜਿਆਂ ਤੇ ਸਾਲੇ ਦੇ ਆਲੇ-ਦੁਆਲੇ ਘੁੰਮਦੀ ਹੈ।


Tags: Laavaan PhereRoshan PrinceRubina BajwaGurpreet GhuggiBN SharmaKaramjit AnmolHarby Sangha

Edited By

Chanda Verma

Chanda Verma is News Editor at Jagbani.