FacebookTwitterg+Mail

'ਲਾਵਾਂ ਫੇਰੇ' ਦੇ ਗੀਤ 'ਪਰਹੁਣੇ' 'ਚ ਜੀਜਿਆਂ ਨੇ ਪਾਇਆ ਖੂਬ ਭੰਗੜਾ (ਵੀਡੀਓ)

laavaan phere first song parahune out now
14 January, 2018 07:13:57 PM

ਜਲੰਧਰ (ਬਿਊਰੋ)— 'ਲਾਵਾਂ ਫੇਰੇ' ਫਿਲਮ ਦਾ ਪਹਿਲਾ ਗੀਤ 'ਪਰਹੁਣੇ' ਅੱਜ ਰਿਲੀਜ਼ ਹੋ ਗਿਆ ਹੈ। ਗੀਤ ਨੂੰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੀ ਖੂਬਸੂਰਤ ਆਵਾਜ਼ ਦਿੱਤੀ ਹੈ। ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ, ਇਹ ਗੀਤ ਪਰਹੁਣਿਆਂ ਭਾਵ ਜੀਜਿਆਂ ਨੂੰ ਡੈਡੀਕੇਟ ਕੀਤਾ ਗਿਆ ਹੈ। ਗੀਤ 'ਚ ਜੀਜੇ ਖੂਬ ਭੰਗੜਾ ਪਾਉਂਦੇ ਵੀ ਨਜ਼ਰ ਆ ਰਹੇ ਹਨ। ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਲਾਡੀ ਗਿੱਲ ਨੇ ਦਿੱਤਾ ਹੈ।

ਦੱਸਣਯੋਗ ਹੈ ਕਿ 'ਲਾਵਾਂ ਫੇਰੇ' ਫਿਲਮ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਕਾਮੇਡੀ ਨਾਲ ਭਰਪੂਰ ਇਸ ਫਿਲਮ 'ਚ ਰੌਸ਼ਨ ਪ੍ਰਿੰਸ, ਰੁਬੀਨਾ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਤੋਂ ਇਲਾਵਾ ਹੋਰ ਕਈ ਕਲਾਕਾਰ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ।


Tags: Laavaan Phere Parahune Roshan Prince Rubina Bajwa Gurpreet Ghuggi Karamjit Anmol Harby Sangha

Edited By

Rahul Singh

Rahul Singh is News Editor at Jagbani.