FacebookTwitterg+Mail

ਭਾਰਤ 'ਚ 170 ਤੋਂ ਵੱਧ ਥਿਏਟਰਾਂ 'ਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ਬਣੀ 'ਲਾਵਾਂ ਫੇਰੇ'

laavaan phere is the biggest punjabi film releasing in india
15 February, 2018 02:52:59 PM

ਜਲੰਧਰ (ਬਿਊਰੋ)— 'ਲਾਵਾਂ ਫੇਰੇ' ਭਾਰਤ 'ਚ 170 ਤੋਂ ਵੱਧ ਥਿਏਟਰਾਂ 'ਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ। ਫਿਲਮ ਦੀ ਵਰਲਡਵਾਈਡ ਡਿਸਟ੍ਰੀਬਿਊਸ਼ਨ ਦੀ ਜ਼ਿੰਮੇਵਾਰੀ ਓਮਜੀ ਗਰੁੱਪ ਤੇ ਗਰੈਂਡ ਸ਼ੋਅਬਿਜ਼ ਦੀ ਹੈ। ਇੰਨੇ ਵੱਡੇ ਪੱਧਰ 'ਤੇ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਦਾ ਮਾਣ ਹਾਸਲ ਕਰਨ ਵਾਲੀ 'ਲਾਵਾਂ ਫੇਰੇ' ਲੋਕਾਂ 'ਚ ਪਹਿਲਾਂ ਹੀ ਟਰੇਲਰ ਤੇ ਗੀਤਾਂ ਰਾਹੀਂ ਘਰ ਕਰ ਚੁੱਕੀ ਹੈ। ਹਰ ਵਰਗ ਦੇ ਲੋਕ ਇਸ ਫਿਲਮ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।

ਕਿਸੇ ਵੀ ਫਿਲਮ ਦੇ ਹਿੱਟ ਜਾਂ ਫਲਾਪ ਹੋਣ ਦਾ ਪਤਾ ਉਸ ਨੂੰ ਮਿਲ ਰਹੇ ਹੁੰਗਾਰੇ ਤੋਂ ਪਤਾ ਲੱਗ ਜਾਂਦਾ ਹੈ ਤੇ ਜੇਕਰ 'ਲਾਵਾਂ ਫੇਰੇ' ਦੀ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਤੋਂ ਲੈ ਕੇ ਜਿਥੇ ਵੀ ਟੀਮ ਪ੍ਰਮੋਸ਼ਨ ਲਈ ਵਿਚਰ ਰਹੀ ਹੈ, ਉਥੇ ਲੋਕਾਂ ਦਾ ਉਤਸ਼ਾਹ ਫਿਲਮ ਨੂੰ ਲੈ ਕੇ ਸਾਫ ਦੇਖਿਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ 'ਲਾਵਾਂ ਫੇਰੇ' ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। ਫਿਲਮ 'ਚ ਰੌਸ਼ਨ ਪ੍ਰਿੰਸ, ਰੁਬੀਨਾ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਾਰਬੀ ਸੰਘਾ ਤੇ ਬੀ. ਐੱਨ. ਸ਼ਰਮਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੀ ਕਹਾਣੀ ਪਾਲੀ ਭੁਪਿੰਦਰ ਸਿੰਘ ਨੇ ਲਿਖੀ ਹੈ। ਕਰਮਜੀਤ ਅਨਮੋਲ ਇਸ ਫਿਲਮ ਦੇ ਪ੍ਰੋਡਿਊਸਰ ਹਨ, ਜਿਹੜੇ ਪਹਿਲੀ ਵਾਰ ਕਿਸੇ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।


Tags: Laavaan Phere Roshan Prince Rubina Bajwa Karamjit Anmol Gurpreet Ghuggi Harby Sangha BN Sharma

Edited By

Rahul Singh

Rahul Singh is News Editor at Jagbani.