ਜਲੰਧਰ— ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਦਾ ਨਵਾਂ ਗੀਤ 'ਲੱਡੂ' ਰਿਲੀਜ਼ ਹੋ ਚੁੱਕਾ ਹੈ। ਗੀਤ ਦਿਓਰ-ਭਰਜਾਈ ਦੇ ਰਿਸ਼ਤੇ ਨੂੰ ਬਿਆਨ ਕਰਦਾ ਹੈ, ਜਿਸ ਨੂੰ ਬੇਹੱਦ ਖੂਬਸੂਰਤ ਢੰਗ ਨਾਲ ਦਿਖਾਇਆ ਗਿਆ ਹੈ। ਗੀਤ ਦੇ ਬੋਲ ਬਲਜੀਤ ਪਾਸਲਾ ਤੇ ਬੀਟ ਮਨਿਸਟਰ ਵਲੋਂ ਲਿਖੇ ਗਏ ਹਨ। ਗੀਤ ਨੂੰ ਸੰਗੀਤ ਗੋਲਡ ਬੁਆਏ ਨੇ ਦਿੱਤਾ ਹੈ।
ਵੀਡੀਓ ਡਾਇਰੈਕਸ਼ਨ ਜਸ਼ਨ ਨੇ ਕੀਤਾ ਹੈ। ਗੀਤ 'ਚ ਗਾਇਕ ਅਰਸ਼ ਬੈਨੀਪਾਲ ਗੈਰੀ ਸੰਧੂ ਦੇ ਵੱਡੇ ਭਰਾ ਬਣੇ ਨਜ਼ਰ ਆ ਰਹੇ ਹਨ। ਗੀਤ ਨੂੰ ਯੂਟਿਊਬ 'ਤੇ 24 ਘੰਟਿਆਂ ਦੇ ਘੱਟ ਸਮੇਂ 'ਚ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰਕੇ ਦੇਖੋ 'ਲੱਡੂ' ਗੀਤ ਦੀ ਵੀਡੀਓ—