FacebookTwitterg+Mail

ਹਾਲੀਵੁੱਡ ਦੀ ਗਾਇਕਾ 'ਲੇਡੀ ਗਾਗਾ' ਨੂੰ ਪਸੰਦ ਹੈ ਇਹ ਖੇਡ...!

    1/5
18 September, 2016 05:26:41 PM
ਲਾਸ ਏਂਜਲਸ—ਹਾਲੀਵੁੱਡ ਦੀ 'ਪੋਕਰ ਫੇਸ' ਦੀ ਗਾਇਕਾ 'ਲੇਡੀ ਗਾਗਾ' ਦਾ ਕਹਿਣਾ ਹੈ ਕਿ ਉਹ ਪੁਰਸ਼ਾਂ ਨੂੰ ਡੇਟ ਕਰਨਾ ਪਸੰਦ ਕਰਦੀ ਹੈ ਖਾਸ ਕਰਕੇ ਉਨ੍ਹਾਂ ਪੁਰਸ਼ਾਂ ਨੂੰ ਜੋ ਸ਼ਤਰੰਜ਼ ਖੇਡਣਾ ਚੰਗੀ ਤਰ੍ਹਾਂ ਜਾਣਦੇ ਹਨ। ਜਾਣਕਾਰੀ ਮੁਤਾਬਕ ਇਸ ਸਾਲ ਆਪਣੇ ਮੰਗੇਤਰ ਟੇਲਰ ਕਿਨ੍ਹੇ ਨਾਲੋ ਵੱਖ ਹੋਣ ਵਾਲੀ ਗਾਗਾ ਨੇ ਇਕ ਅਖਬਾਰ 'ਦ ਸਨ' ਨਾਲ ਗੱਲਬਾਤ ਕਰਦੇ ਦੱਸਿਆ ਕਿ ਉਸ ਨੂੰ ਸ਼ਤਰੰਜ ਖੇਡਣਾ ਬਹੁਤ ਪਸੰਦ ਹੈ। ਉਹ ਇਸ ਨੂੰ ਮਜ਼ੇਦਾਰ ਖੇਡ ਸਮਝਦੀ ਹੈ।
ਗਾਗਾ ਨੇ ਕਿਹਾ, ''ਅਸੀਂ ਅੱਜ ਜੋ ਵੀ ਹਾਂ, ਪਰਿਵਾਰ ਦੇ ਅਨੁਭਵਾਂ, ਚੁਣੋਤੀਆਂ ਅਤੇ ਮੁਸ਼ਕਲਾਂ ਦੇ ਬਦੋਲਤ ਹਾਂ। ਇਨ੍ਹਾਂ ਸਭ ਨੂੰ ਗੁਆਚਣ ਤੋਂ ਬਾਅਦ ਤਕਲੀਫ ਅਤੇ ਮੁਸ਼ਕਲਾਂ ਨੇ ਸਾਨੂੰ ਮਜ਼ਬੂਤ ਬਣਾਇਆ ਹੈ।'' ਗਾਗਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਅਤੇ ਅਨੁਭਵਾਂ ਤੋਂ ਧੋਖਾ ਮਿਲਣਾ ਆਦਿ ਨੂੰ ਵੀ ਉਸ ਨੇ ਆਪਣੀ ਐਲਬਮ 'ਚ ਦਰਸ਼ਾਇਆ ਹੈ।

Tags: ਲੇਡੀ ਗਾਗਾਗਾਇਕਾਹਾਲੀਵੁੱਡ Lady Gaga singer Hollywood