ਮੁੰਬਈ— ਬਾਲੀਵੁੱਡ ਅਭਿਨੇਤਰੀ ਲਾਰਾ ਦੱਤ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 16 ਅਪ੍ਰੈਲ 1978 ਨੂੰ ਉੱਤਰ ਪ੍ਰਦੇਸ਼ ਦੇ ਗਾਜਿਆਬਾਦ 'ਚ ਹੋਇਆ ਸੀ। ਲਾਰਾ ਨੇ ਆਪਣੀ ਸਕੂਲੀ ਪੜਾਈ ਸੇਂਟ ਫ੍ਰਾਂਸਿਸ ਜੇਵੀਯਰ ਗਰਲਸ ਸਕੂਲ ਤੋਂ ਪੂਰੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਯੂਨੀਵਰਸਿਟੀ ਤੋਂ ਆਪਣਾ ਗ੍ਰੈਜੂਏਸ਼ਨ ਪੂਰੀ ਕੀਤੀ। ਲਾਰਾ ਨੇ ਗਲੈਡਰੈਗਸ ਮੇਗਾ ਮਾਡਲ ਦਾ ਖਿਤਾਬ ਆਪਣੇ ਕਰਨ ਤੋਂ ਬਾਅਦ ਫੇਮਿਨਾ ਮਿਸ ਇੰਡੀਆ ਅਤੇ ਫਿਰ ਮਿਸ ਯੂਨੀਵਰਸ ਦਾ ਖਿਤਾਬ ਵੀ ਆਪਣੇ ਨਾਂ ਕੀਤਾ। ਸਾਲ 2003 'ਚ ਮਿਸ ਯੂਨੀਵਰਸ ਲਾਰਾ ਨੇ ਫਿਲਮ 'ਅੰਦਾਜ਼' ਨਾਲ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਲਈ ਉਨ੍ਹਾਂ ਨੂੰ ਪਹਿਲਾ ਫਿਲਮਫੇਅਰ ਐਵਾਰਡ ਵੀ ਮਿਲਿਆ ਸੀ। ਉਨ੍ਹਾਂ ਨੇ 'ਮਸਤੀ', 'ਨੋ ਐਂਟਰੀ', 'ਹਾਊਸਫੁੱਲ', 'ਬਲੂ', 'ਕਾਲ', 'ਭਾਗਮਭਾਗ', 'ਪਾਰਟਨਰ', 'ਚੇਲੋ ਦਿੱਲੀ' ,ਮੇਤ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ। ਉਨ੍ਹਾਂ ਨੇ ਸਾਲ 2011 'ਚ ਟੇਨਿਸ ਸਟਾਰ ਮਹੇਸ਼ ਭੂਪਤੀ ਨਾਲ ਕੀਤੀ।