FacebookTwitterg+Mail

ਲਿਵ-ਇਨ 'ਚ ਰਹਿਣ ਦੇ ਬਾਵਜੂਦ ਐਕਟਰੈੱਸ ਨੇ ਦਿੱਤਾ ਸੀ ਪ੍ਰੇਮੀ ਨੂੰ ਧੋਖਾ, ਕਰੀਅਰ 'ਤੇ ਖੁਦ ਲਾਇਆ ਸੀ ਠੱਪਾ

lara dutta s birthday
16 April, 2018 05:26:29 PM

ਮੁੰਬਈ(ਬਿਊਰੋ)— ਸਾਬਕਾ ਮਿਸ ਯੂਨੀਵਰਸ, ਬਾਲੀਵੁੱਡ ਅਦਾਕਾਰਾ ਅਤੇ ਮਾਡਲ ਲਾਰਾ ਦੱਤਾ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। 16 ਅਪ੍ਰੈਲ 1978 ਨੂੰ ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਹੋਇਆ। ਜਿਸ ਸਾਲ (2000) ਲਾਰਾ ਦੱਤਾ ਮਿਸ ਯੂਨੀਵਰਸ ਬਣੀ, ਉਸੇ ਸਾਲ ਪ੍ਰਿਯੰਕਾ ਚੋਪੜਾ ਨੇ ਵੀ ਮਿਸ ਵਰਲਡ ਦਾ ਖਿਤਾਬ ਜਿੱਤਿਆ ਪਰ ਮਾਡਲਿੰਗ ਤੋਂ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਵਾਲੀ ਲਾਰਾ ਦੱਤਾ ਨੂੰ ਬਾਲੀਵੁੱਡ 'ਚ ਉਹ ਮੁਕਾਮ ਨਾ ਮਿਲ ਸਕਿਆ, ਜੋ ਪ੍ਰਿਯੰਕਾ ਨੇ ਹਾਸਿਲ ਕੀਤਾ।

Punjabi Bollywood Tadka

ਦੋਹਾਂ ਦੇ ਰਿਸ਼ਤੇ ਵੀ ਕਦੇ ਸਾਧਾਰਨ ਨਹੀਂ ਰਹੇ। ਕਿਹਾ ਜਾਂਦਾ ਹੈ ਕਿ ਸ਼ੁਰੂਆਤੀ ਦਿਨਾਂ 'ਚ ਹੀ ਲਾਰਾ ਦੱਤਾ ਦੇ ਬੈਕ ਟੂ ਬੈਕ ਅਫੇਅਰਜ਼ ਦੀਆਂ ਖਬਰਾਂ ਕਾਰਨ ਉਨ੍ਹਾਂ ਦਾ ਕਰੀਅਰ ਪ੍ਰਭਾਵਿਤ ਹੋਇਆ। ਕੇਲੀ ਦੋਰਜੀ ਤੋਂ ਲੈ ਕੇ ਡੀਨੋ ਮੋਰੀਆ ਤੱਕ ਅਤੇ ਟਾਈਗਰ ਵੁਡਸ ਤੋਂ ਲੈ ਕੇ ਮਹੇਸ਼ ਭੂਪਤੀ ਤੱਕ ਲਾਰਾ ਦਾ ਨਾਂ ਜੁੜਿਆ। ਉਨ੍ਹਾਂ ਦੀ ਲਵ ਲਾਈਫ ਹਮੇਸ਼ਾ ਵਿਵਾਦਾਂ 'ਚ ਘਿਰੀ ਰਹੀ।

Punjabi Bollywood Tadka

ਬਿਊਟੀ ਪੇਜੇਂਟ ਜਿੱਤਣ ਤੋਂ ਪਹਿਲਾਂ ਲਾਰਾ ਦੱਤਾ ਮਾਡਲ ਅਤੇ ਐਕਟਰ ਕੇਲੀ ਦੋਰਜੀ ਨੂੰ ਡੇਟ ਕਰਦੀ ਸੀ ਪਰ ਮਿਸ ਯੂਨੀਵਰਸ ਬਣਨ ਤੋਂ ਬਾਅਦ ਹੀ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਜਨਤਕ ਤੌਰ 'ਤੇ ਸਵੀਕਾਰ ਕੀਤਾ। ਦੋਵੇਂ ਲਿਵ-ਇਨ 'ਚ ਰਹਿੰਦੇ ਸਨ। ਰਿਪੋਰਟ ਮੁਤਾਬਕ ਕੇਲੀ ਨਾਲ ਰਿਲੇਸ਼ਨਸ਼ਿੱਪ 'ਚ ਰਹਿਣ ਤੋਂ ਬਾਅਦ ਵੀ ਲਾਰਾ ਮਾਡਲ ਡੀਨੋ ਮੋਰੀਆ ਨੂੰ ਡੇਟ ਕਰਨ ਲੱਗੀ ਸੀ।

Punjabi Bollywood Tadka

ਡੀਨੋ ਤੋਂ ਪਹਿਲਾਂ ਲਾਰਾ ਦੱਤਾ ਦਾ ਨਾਂ ਇੰਟਰਨੈਸ਼ਨਲ ਗੋਲਫ ਖਿਡਾਰੀ ਟਾਈਗਰ ਵੁਡਸ ਨਾਲ ਵੀ ਜੁੜਿਆ। ਉਸ ਦੌਰਾਨ ਵੀ ਉਹ ਕੇਲੀ ਨਾਲ ਰਿਸ਼ਤੇ 'ਚ ਸੀ। ਕੇਲੀ ਨੇ ਜਦੋਂ ਇਸ ਗੱਲ ਨੂੰ ਮੀਡੀਆ ਸਾਹਮਣੇ ਖੁਲਾਸਾ ਕੀਤਾ ਤਾਂ ਖੂਬ ਵਿਵਾਦ ਹੋਇਆ। ਬਾਅਦ 'ਚ ਡੀਨੋ-ਲਾਰਾ ਦਾ ਬ੍ਰੇਕਅੱਪ ਹੋਇਆ ਅਤੇ ਕੇਲੀ ਨੇ ਵੀ ਅਦਾਕਾਰਾ ਦਾ ਸਾਥ ਛੱਡ ਦਿੱਤਾ।

Punjabi Bollywood Tadka

ਕੇਲੀ ਦੋਰਜੀ ਦੇ ਬ੍ਰੇਕਅੱਪ ਤੋਂ ਬਾਅਦ ਲਾਰਾ ਦੱਤਾ ਦਾ ਨਾਂ ਟੈਨਿਸ ਖਿਡਾਰੀ ਮਹੇਸ਼ ਭੂਪਤੀ ਨਾਲ ਜੁੜਿਆ। ਭੂਪਤੀ ਦੀ ਪਤਨੀ ਅਤੇ ਮਾਡਲ ਸ਼ਵੇਤਾ ਜੈਸ਼ੰਕਰ ਨੇ ਆਪਣੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਕਿ ਜਦੋਂ ਲਾਰਾ ਮਹੇਸ਼ ਦੀ ਜ਼ਿੰਦਗੀ 'ਚ ਆਈ ਤਾਂ ਉਹ ਵਿਆਹੁਤਾ ਸਨ। ਜਿਵੇਂ ਹੀ ਮਹੇਸ਼ ਭੂਪਤੀ ਦਾ ਤਲਾਕ ਹੋਇਆ ਤਾਂ ਲਾਰਾ ਨੇ ਬਿਨਾਂ ਸਮਾਂ ਗੁਆਏ ਉਨ੍ਹਾਂ ਨਾਲ ਵਿਆਹ ਕਰ ਲਿਆ।

Punjabi Bollywood Tadka

ਸਾਲ 2011 'ਚ ਦੋਵੇਂ ਵਿਆਹ ਦੇ ਬੰਧਨ 'ਚ ਬੱਝੇ। ਵਿਆਹ ਤੋਂ ਇਕ ਸਾਲ ਬਾਅਦ ਦੋਹਾਂ ਦੀ ਬੇਟੀ ਸ਼ਾਇਰਾ ਦਾ ਜਨਮ ਹੋਇਆ। ਲਾਰਾ ਦੱਤਾ ਸਾਲ 2016 'ਚ ਫਿਲਮ 'ਅਜ਼ਹਰ' 'ਚ ਨਜ਼ਰ ਆਈ ਸੀ। ਫਿਲਮ 'ਚ ਉਨ੍ਹਾਂ ਦਾ ਗੈਸਟ ਅਪੀਅਰੈਂਸ ਸੀ।

Punjabi Bollywood Tadka Punjabi Bollywood Tadka Punjabi Bollywood Tadka


Tags: Lara DuttaBirthday Miss UniverseMahesh BhupathiAzharDino MoreaKelly Dorji

Edited By

Chanda Verma

Chanda Verma is News Editor at Jagbani.