FacebookTwitterg+Mail

ਲਤਾ ਨੇ ਜਵਾਨਾਂ ਲਈ ਯੋਗਦਾਨ ਦੇਣ ਦੀ ਕੀਤੀ ਅਪੀਲ

lata mangeshkar
24 September, 2016 10:56:46 PM
ਮੁੰਬਈ— ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ ਅਗਲੇ ਹਫਤੇ ਆਉਣ ਵਾਲੇ ਆਪਣੇ ਜਨਮ ਦਿਨ ਲਈ ਪ੍ਰਸ਼ੰਸਕਾਂ ਨੂੰ ਦੇਸ਼ ਦੇ ਜਵਾਨਾਂ ਲਈ ਯੋਗਦਾਨ ਦੇਣ ਦੀ ਅਪੀਲ ਕੀਤੀ ਹੈ। ਲਤਾ ਦਾ ਜਨਮ ਦਿਨ 27 ਸਤੰਬਰ ਨੂੰ ਹੈ। ਉਸ ਨੇ ਆਪਣੇ ਪ੍ਰਸ਼ੰਸਕਾਂ ਅਤੇ ਸੰਗੀਤ ਪ੍ਰੇਮੀਆਂ ਨੂੰ ਆਪਣੇ ਜਨਮ ਦਿਨ ਮੌਕੇ ਸਰਹੱਦ ਦੀ ਰਖਵਾਲੀ ਕਰ ਰਹੇ ਫੌਜ ਦੇ ਜਵਾਨਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਲਈ ਦਾਨ ਕਰਨ ਦੀ ਅਪੀਲ ਕੀਤੀ ਹੈ।
ਲਤਾ ਨੇ ਟਵੀਟ ਕਰ ਕੇ ਕਿਹਾ ਕਿ ਹਰ ਸਾਲ ਮੇਰੇ ਜਨਮ ਦਿਨ 'ਤੇ ਤੁਸੀਂ ਮੈਨੂੰ ਫੁੱਲ, ਮਠਿਆਈ, ਕੇਕ ਅਤੇ ਵਧਾਈ ਸੰਦੇਸ਼ ਭੇਜਦੇ ਹੋ। ਇਸ ਸਾਲ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਮੈਨੂੰ ਇਹ ਸਭ ਚੀਜ਼ਾਂ ਭੇਜਣ ਦੀ ਥਾਂ ਇਸ ਧਨ ਨੂੰ ਜਿੰਨਾ ਹੋ ਸਕੇ ਫੌਜੀ ਭਰਾਵਾਂ ਲਈ ਦਾਨ ਕਰੋ। ਲਤਾ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡੀ ਮਾਂ ਭੂਮੀ ਦੇ ਜਵਾਨ ਆਪਣੀ ਜਾਨ ਦੇਣ ਤੋਂ ਪਹਿਲਾਂ ਇਕ ਵਾਰ ਵੀ ਨਹੀਂ ਸੋਚਦੇ ਤਾਂ ਕਿ ਅਸੀਂ ਸੁਰੱਖਿਅਤ ਰਹੀਏ, ਇਸ ਲਈ ਅਸੀਂ ਉਨ੍ਹਾਂ ਲਈ ਜੋ ਵੀ ਕਰੀਏ ਘੱਟ ਹੈ।

Tags: ਲਤਾ ਮੰਗੇਸ਼ਕਰ ਜਵਾਨ Lata Mangeshkar ਜਨਮ ਦਿਨ Birthday