FacebookTwitterg+Mail

ਸੁਰਾਂ ਦੀ ਕੋਇਲ ਲਤਾ ਮੰਗੇਸ਼ਕਰ 'ਲੈਜੰਡਰੀ ਐਵਾਰਡ' ਨਾਲ ਸਨਮਾਨਿਤ

    1/1
19 February, 2017 09:53:15 AM
ਮੁੰਬਈ—ਸੁਰਾਂ ਦੀ ਕੋਇਲ ਲਤਾ ਮੰਗੇਸ਼ਕਰ ਨੂੰ 'ਬ੍ਰਾਂਡ ਲਾਰੀਅਟ' ਵਲੋਂ 'ਲੈਜੰਡਰੀ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਬ੍ਰਾਂਡ ਲਾਰੀਅਟ ਐਵਾਰਡ ਵਿਸ਼ਵ ਪੱਧਰੀ ਪ੍ਰਾਪਤੀ ਹਾਸਲ ਕਰਨ ਵਾਲੇ ਵਿਅਕਤੀਆਂ ਅਤੇ ਕੰਪਨੀਆਂ ਨੂੰ ਦਿੱਤਾ ਜਾਂਦਾ ਹੈ। ਲਤਾ ਮੰਗੇਸ਼ਕਰ ਨੇ ਟਵਿਟਰ 'ਤੇ ਪੁਰਸਕਾਰਾਂ ਦੀਆਂ ਤਸਵੀਰਾਂ ਨਾਲ ਲਿਖਿਆ ਕਿ ਮੈਨੂੰ 'ਲੈਜੰਡਰੀ ਐਵਾਰਡ-2017' ਨਾਲ ਸਨਮਾਨਿਤ ਕਰਨ ਲਈ ਬ੍ਰਾਂਡ ਲਾਰੀਅਟ ਦਾ ਦਿਲੋਂ ਧੰਨਵਾਦ।
ਜ਼ਿਕਰਯੋਗ ਹੈ ਕਿ ਭਾਰਤੀ ਸਿਨੇਮਾ ਵਿਚ ਯੋਗਦਾਨ ਲਈ 2012 ਵਿਚ ਸ਼ਾਹਰੁਖ ਖਾਨ ਨੂੰ ਬ੍ਰਾਂਡ ਲਾਰੀਅਟ ਲੈਜੰਡਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

Tags: Lata Mangeshkarlegendary award 2017Shahrukh KhanThe Brand Laureateਲਤਾ ਮੰਗੇਸ਼ਕਰਲੈਜੰਡਰੀ ਐਵਾਰਡ 2017ਬ੍ਰਾਂਡ ਲਾਰੀਅਟ ਐਵਾਰਡ ਸ਼ਾਹਰੁਖ ਖਾਨ