FacebookTwitterg+Mail

ਦਿਨ 'ਚ 12 ਮਿਰਚਾਂ ਖਾਣ ਵਾਲੀ ਲਤਾ ਦਾ ਕਿਸ਼ੋਰ-ਰਫੀ ਨਾਲ ਇਸ ਵਜ੍ਹਾ ਕਾਰਨ ਹੋ ਚੁੱਕਾ ਹੈ ਵਿਵਾਦ

lata mangeshkar
29 September, 2017 09:42:09 AM

ਮੁੰਬਈ (ਬਿਊਰੋ)— ਸੁਰਾਂ ਦੀ ਕੋਇਲ ਲਤਾ ਮੰਗੇਸ਼ਕਰ ਨੇ ਆਪਣੀ ਮਧੁਰ ਆਵਾਜ਼ ਨਾਲ ਸ੍ਰੋਤਿਆਂ ਨੂੰ ਦੀਵਾਨਾ ਬਣਾਇਆ ਹੈ ਪਰ ਉਨ੍ਹਾਂ ਬਾਰੇ ਕਈ ਰੌਚਕ ਤੱਥ ਹਨ, ਜਿਨ੍ਹਾਂ ਨੂੰ ਅੱਜ ਦੀ ਪੀੜ੍ਹੀ ਨਹੀਂ ਜਾਣਦੀ। ਇੰਦੌਰ ਦੇ ਇਕ ਮੱਧਵਰਗੀ ਪਰਿਵਾਰ ਵਿਚ 28 ਸਤੰਬਰ 1929 ਨੂੰ ਜਨਮ ਲੈਣ ਵਾਲੀ ਲਤਾ ਨੇ ਸਾਲ 1942 ਵਿਚ 'ਕਿਟੀ ਹਸਾਲ' ਲਈ ਆਪਣਾ ਪਹਿਲਾ ਗਾਣਾ ਗਾਇਆ ਪਰ ਉਨ੍ਹਾਂ ਦੇ ਪਿਤਾ ਦੀਨਾਨਾਥ ਮੰਗੇਸ਼ਕਰ ਨੂੰ ਲਤਾ ਦਾ ਫਿਲਮਾਂ ਲਈ ਗਾਉਣਾ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਫਿਲਮ ਤੋਂ ਲਤਾ ਵੱਲੋਂ ਗਾਏ ਜਾਣ ਵਾਲੇ ਗੀਤਾਂ ਨੂੰ ਹਟਾ ਦਿੱਤਾ। 1942 'ਚ ਹੀ ਲਤਾ ਨੂੰ 'ਪਹਿਲੀ ਮੰਗਲਗੌਰ' ਵਿਚ ਅਦਾਕਾਰੀ ਕਰਨ ਦਾ ਮੌਕਾ ਮਿਲਿਆ। ਲਤਾ ਦੀ ਪਹਿਲੀ ਕਮਾਈ 25 ਰੁਪਏ ਸੀ ਜੋ ਉਸ ਨੂੰ ਇਕ ਸਟੇਜ ਪ੍ਰੋਗਰਾਮ ਵਿਚ ਸਟੇਜ 'ਤੇ ਗਾਉਣ ਦੌਰਾਨ ਮਿਲੀ ਸੀ। 

Punjabi Bollywood Tadka

ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਲਤਾ ਦਾ ਅਸਲੀ ਨਾਂ ਹੇਮਾ ਹਰਿਦਕਰ ਹੈ। ਲਤਾ ਮਸਾਲੇਦਾਰ ਖਾਣਾ ਖਾਣ ਦਾ ਸ਼ੌਕ ਰੱਖਦੀ ਹੈ ਅਤੇ ਇਕ ਦਿਨ ਵਿਚ ਉਹ ਲਗਭਗ 12 ਮਿਰਚਾਂ ਖਾ ਜਾਂਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮਿਰਚਾਂ ਖਾਣ ਨਾਲ ਗਲੇ ਦੀ ਮਿਠਾਸ ਵੱਧ ਜਾਂਦੀ ਹੈ। ਲਤਾ ਫਿਲਮ ਇੰਡਸਟਰੀ ਵਿਚ ਮਿੱਠੇ ਸੁਭਾਅ ਕਾਰਨ ਜਾਣੀ ਜਾਂਦੀ ਹੈ ਪਰ ਦਿਲਚਸਪ ਗੱਲ ਹੈ ਕਿ ਕਿਸ਼ੋਰ ਕੁਮਾਰ ਅਤੇ ਮੁਹੰਮਦ ਰਫੀ ਵਰਗੇ ਗਾਇਕਾਂ ਨਾਲ ਵੀ ਉਨ੍ਹਾਂ ਦੀ ਅਣਬਣ ਹੋ ਗਈ ਸੀ। ਲਤਾ ਨੇ ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ ਇਕ ਵਾਰ ਉਹ ਬਾਂਬੇ ਟਾਕੀਜ਼ ਦੀ ਫਿਲਮ 'ਜ਼ਿੱਦੀ' ਦੇ ਗਾਣੇ ਦੀ ਰਿਕਾਰਡਿੰਗ ਕਰਨ ਜਾਣ ਲਈ ਜਦੋਂ ਉਹ ਇਕ ਲੋਕਲ ਟਰੇਨ ਰਾਹੀਂ ਸਫਰ ਕਰ ਰਹੀ ਸੀ ਤਾਂ ਉਸਨੇ ਦੇਖਿਆ ਕਿ ਇਕ ਵਿਅਕਤੀ ਵੀ ਉਸ ਟਰੇਨ 'ਚ ਸਫਰ ਕਰ ਰਿਹਾ ਹੈ।

Punjabi Bollywood Tadka

ਸਟੂਡੀਓ ਜਾਣ ਲਈ ਜਦੋਂ ਲਤਾ ਨੇ ਟਾਂਗਾ ਲਿਆ ਤਾਂ ਦੇਖਿਆ ਕਿ ਉਹ ਵਿਅਕਤੀ ਵੀ ਟਾਂਗਾ ਲੈ ਕੇ ਉਸੇ ਪਾਸੇ ਆ ਰਿਹਾ ਸੀ। ਜਦੋਂ ਉਹ ਬਾਂਬੇ ਟਾਕੀਜ਼ ਪਹੁੰਚੀ ਤਾਂ ਉਸਨੇ ਦੇਖਿਆ ਕਿ ਉਹ ਵਿਅਕਤੀ ਵੀ ਉਥੇ ਪਹੁੰਚਿਆ ਹੋਇਆ ਹੈ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਹ ਵਿਅਕਤੀ ਕਿਸ਼ੋਰ ਕੁਮਾਰ ਹਨ। ਬਾਅਦ ਵਿਚ 'ਜ਼ਿੱਦੀ' ਵਿਚ ਲਤਾ ਨੇ ਕਿਸ਼ੋਰ ਕੁਮਾਰ ਨਾਲ 'ਯੇ ਕੌਨ ਆਇਆ ਰੇ ਕਰਕੇ ਸੋਲਹ ਸਿੰਗਾਰ' ਗਾਇਆ। ਲਤਾ ਨੂੰ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਸਾਰੇ ਲੋਕਾਂ ਨੇ ਅੱਜ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੀ ਲੰਬੀ ਅਤੇ ਤੰਦਰੁਸਤ ਜ਼ਿੰਦਗੀ ਦੀ ਕਾਮਨਾ ਕੀਤੀ।

Punjabi Bollywood Tadka

ਉਮਰ ਬਿਲਕੁਲ ਮਹਿਸੂਸ ਨਹੀਂ ਹੁੰਦੀ
ਆਪਣੀ ਉਮਰ ਬਾਰੇ ਲਤਾ ਨੇ ਹੱਸਦਿਆਂ ਕਿਹਾ ਕਿ ਕੀ ਮੈਂ ਤੁਹਾਨੂੰ ਸੱਚ ਦੱਸਾਂ? ਮੈਨੂੰ ਉਮਰ ਬਿਲਕੁਲ ਮਹਿਸੂਸ ਨਹੀਂ ਹੁੰਦੀ। ਮੈਂ ਹੁਣ ਵੀ ਖੁਦ ਨੂੰ ਜਵਾਨ ਮਹਿਸੂਸ ਕਰਦੀ ਹਾਂ। ਸਮੱਸਿਆਵਾਂ ਸਾਰਿਆਂ ਦੀ ਜ਼ਿੰਦਗੀ ਦਾ ਹਿੱਸਾ ਹਨ। ਇਥੋਂ ਤੱਕ ਕਿ ਜਦੋਂ ਮੈਂ ਜਵਾਨ ਸੀ ਅਤੇ ਸੰਘਰਸ਼ ਕਰ ਰਹੀ ਸੀ, ਓਦੋਂ ਵੀ ਮੈਂ ਖੁਸ਼ੀ-ਖੁਸ਼ੀ ਇਕ ਸਟੂਡੀਓ ਤੋਂ ਦੂਸਰੇ ਸਟੂਡੀਓ ਜਾਂਦੀ ਸੀ, ਜਿਥੇ ਕਿਸ਼ੋਰਦਾ ਅਤੇ ਮੁਕੇਸ਼ ਭਰਾ ਵਰਗੇ ਸੰਘਰਸ਼ ਕਰਨ ਵਾਲੇ ਮਿਲਦੇ ਸਨ।

Punjabi Bollywood Tadka


Tags: lata mangeshkarMohammed Rafi Kishore KumarBirthdayਲਤਾ ਮੰਗੇਸ਼ਕਰ