FacebookTwitterg+Mail

ਲਤਾ ਮੰਗੇਸ਼ਕਰ ਦੁਖੀ, ਨਹੀਂ ਮਨਾਇਆ ਜਨਮ ਦਿਨ

lata mangeshkar upset birthday
29 September, 2016 07:22:59 AM
ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਉੜੀ 'ਚ ਹੋਏ ਅੱਤਵਾਦੀ ਹਮਲੇ ਤੋਂ ਦੁਖੀ ਲਤਾ ਮੰਗੇਸ਼ਕਰ ਨੇ ਬੀਤੇ ਦਿਨੀਂ ਆਪਣਾ ਜਨਮ ਦਿਨ ਨਾ ਮਨਾਉਣ ਦਾ ਫੈਸਲਾ ਕੀਤਾ। ਉੜੀ ਵਿਚ ਹੋਏ ਹਮਲੇ 'ਚ ਭਾਰਤ ਦੇ 18 ਜਵਾਨ ਸ਼ਹੀਦ ਅਤੇ ਕਈ ਜ਼ਖਮੀ ਹੋ ਗਏ ਸਨ। ਫਿਲਮ ਕਾਰੋਬਾਰ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਲਤਾ ਉੜੀ ਹਮਲੇ ਵਿਚ ਜਵਾਨਾਂ ਦੀ ਸ਼ਹਾਦਤ ਤੋਂ ਦੁਖੀ ਹੈ ਅਤੇ ਉਹ ਆਪਣਾ ਜਨਮ ਦਿਨ ਨਹੀਂ ਮਨਾਵੇਗੀ। ਲਤਾ ਦਾ ਕੱਲ੍ਹ 87ਵਾਂ ਜਨਮ ਦਿਨ ਸੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੈਲੀਫੋਨ ਕਰ ਕੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਹੈ।

Tags: ਲਤਾ ਮੰਗੇਸ਼ਕਰਦੁਖੀਜਨਮ ਦਿਨLata Mangeshkarupsetbirthday