FacebookTwitterg+Mail

B'day Spl: ਇਕ ਹੀ ਫਿਲਮ ਨਾਲ ਰਾਤੋਂ-ਰਾਤ ਸੁਪਰਸਟਾਰ ਬਣ ਗਿਆ ਸੀ ਸਲਮਾਨ ਦਾ ਇਹ ਕਾਮੇਡੀਅਨ ਦੋਸਤ

laxmikant berde birthday
03 November, 2017 03:36:02 PM

ਮੁੰਬਈ(ਬਿਊਰੋ)— 90 ਦੇ ਦਹਾਕੇ 'ਚ ਵਧੇਰੇ ਫਿਲਮਾਂ 'ਚ ਕਾਮੇਡੀਅਨ ਦੇ ਰੋਲ 'ਚ ਨਜ਼ਰ ਆਉਣ ਵਾਲੇ ਐਕਟਰ ਲਕਸ਼ਮੀਕਾਂਤ ਬੇਰਡੇ ਦਾ 3 ਨਵੰਬਰ ਨੂੰ ਜਨਮਦਿਨ ਹੁੰਦਾ ਹੈ। 2004 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਇਸ ਕਲਾਕਾਰ ਦਾ ਜਨਮ ਮਿਡਲ ਕਲਾਸ ਪਰਿਵਾਰ 'ਚ ਹੋਇਆ ਸੀ। ਲਕਸ਼ਮੀਕਾਂਤ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ।

Punjabi Bollywood Tadka

200 ਤੋਂ ਵੱਧ ਫਿਲਮਾਂ 'ਚ ਕੰਮ ਕਰਨ ਵਾਲੇ ਲਕਸ਼ਮੀਕਾਂਤ ਨੂੰ ਫਿਲਮ 'ਧੂਮ ਧੜਾਕਾ' ਨੇ ਰਾਤੋਂ-ਰਾਤ ਸਟਾਰ ਬਣਾ ਦਿੱਤਾ ਸੀ। 90 ਦੇ ਦਹਾਕੇ 'ਚ ਲਕਸ਼ਮੀਕਾਂਤ ਨੇ ਸਲਮਾਨ ਦੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ। ਉਹ ਕਦੇ ਉਨ੍ਹਾਂ ਦੀ ਫਿਲਮ 'ਚ ਨੌਕਰ ਤਾਂ ਕਦੇ ਉਨ੍ਹਾਂ ਦੇ ਦੋਸਤ ਦਾ ਕਿਰਦਾਰ ਨਿਭਾਉਂਦੇ ਰਹੇ ਸਨ।

Punjabi Bollywood Tadkaਸਲਮਾਨ ਤੇ ਉਨ੍ਹਾਂ ਦੀ ਦੋਸਤੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਜ਼ਿਕਰਯੋਗ ਹੈ ਕਿ ਲਕਸ਼ਮੀਕਾਂਤ ਨੇ 1989 'ਚ ਫਿਲਮ 'ਮੈਂਨੇ ਪਿਆਰ ਕੀਆ' ਨਾਲ ਡੈਬਿਊ ਕੀਤਾ ਸੀ। ਬਾਲੀਵੁੱਡ 'ਚ ਲਕਸ਼ਮੀਕਾਂਤ ਦੀ '100 ਡੇਜ਼', 'ਹਮ ਆਪਕੇ ਹੈਂ ਕੌਣ' ਤੇ 'ਸਾਜਨ' ਵਰਗੀਆਂ ਫਿਲਮਾਂ ਕਾਫੀ ਹਿੱਟ ਰਹੀਆਂ ਸਨ।

Punjabi Bollywood Tadka

ਹਿੰਦੀ ਤੇ ਮਰਾਠੀ ਫਿਲਮਾਂ ਦੀ ਅਦਾਕਾਰਾ ਰੂਹੀ ਬੇਰਡੇ ਨਾਲ ਲਕਸ਼ਮੀਕਾਂਤ ਨੇ ਵਿਆਹ ਕੀਤਾ ਸੀ। ਦੋਹਾਂ ਦੇ 2 ਬੱਚੇ ਇਕ ਬੇਟਾ ਤੇ ਇਕ ਬੇਟੀ ਵੀ ਹੈ। ਰੂਹੀ ਨੇ ਫਿਲਮ 'ਹਮ ਆਪਕੇ ਹੈਂ ਕੌਣ' 'ਚ ਉਨ੍ਹਾਂ ਨਾਲ ਕੰਮ ਕੀਤਾ ਸੀ ਪਰ ਕੁਝ ਸਮੇਂ ਬਾਅਦ ਦੋਵੇਂ ਵੱਖ ਹੋ ਗਏ। ਸਾਲ 2004 'ਚ ਗੁਰਦੇ ਦੀ ਬੀਮਾਰੀ ਦੇ ਚੱਲਦੇ ਲਕਸ਼ਮੀਕਾਂਤ ਕਾਫੀ ਘੱਟ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਏ।

Punjabi Bollywood Tadka


Tags: ComedianLaxmikant berdeBirthdaySalman khanਲਕਸ਼ਮੀਕਾਂਤ ਬੇਰਡੇਜਨਮਦਿਨ