FacebookTwitterg+Mail

ਲਹਿੰਬਰ ਹੁਸੈਨਪੁਰੀ ਇੰਗਲੈਂਡ ਦੌਰੇ ਤੋਂ ਵਾਪਸ ਪਰਤੇ

lehmber hussainpuri
23 April, 2017 09:56:20 AM
ਜਲੰਧਰ— 'ਕਿਹੜੇ ਪਿੰਡ ਦੀ ਤੂੰ ਨੀਂ', 'ਗਾਨੀ ਦੇ ਮਣਕੇ' ਅਤੇ 'ਊਈ ਊਈ' ਵਰਗੇ ਸੁਪਰਹਿੱਟ ਅਤੇ ਯਾਦਗਾਰੀ ਗੀਤਾਂ ਦੇ ਗਾਇਕ ਅਤੇ ਸੁਰੀਲੀ ਅਤੇ ਜੋਸ਼ੀਲੀ ਆਵਾਜ਼ ਨਾਲ ਗਾਉਣ ਕਾਰਨ ਪੂਰੀ ਦੁਨੀਆ 'ਚ ਪ੍ਰਸਿੱਧ ਗਾਇਕ ਲਹਿੰਬਰ ਹੁਸੈਨਪੁਰੀ ਆਪਣੇ ਦੋ ਹਫਤਿਆਂ ਦਾ ਇੰਗਲੈਂਡ ਟੂਰ ਲਗਾ ਕੇ ਵਾਪਿਸ ਪੰਜਾਬ ਪਰਤ ਆਏ ਹਨ। ਦਫਤਰ ਮੈਨੇਜਰ ਅਤੇ ਸੰਗੀਤਕਾਰ ਕੁਲਵੰਤ ਸਾਬੀ ਨੇ ਦੱਸਿਆ ਕਿ ਵੱਖ ਵੱਖ ਸ਼ਹਿਰਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਹੀ ਚਾਅ ਨਾਲ ਸੁਣਿਆ ਅਤੇ ਉਨ੍ਹਾਂ ਦੀ ਗਾਇਕੀ ਨੂੰ ਮਾਣ ਬਖਸ਼ਿਆ। ਉਨ੍ਹਾਂ ਦੱਸਿਆ ਕਿ ਹੁਣ ਲਹਿੰਬਰ ਹੁਸੈਨਪੁਰੀ ਮਲੇਸ਼ੀਆ ਦੇ ਟੂਰ ਦੀਆਂ ਤਿਆਰੀਆਂ ਕਰ ਰਹੇ ਹਨ ਜਿੱਥੇ ਉਹ ਵੱਖ ਵੱਖ ਸ਼ਹਿਰਾਂ 'ਚ ਪੰਜਾਬੀਆਂ ਦਾ ਆਪਣੀ ਗਾਇਕੀ ਨਾਲ ਮਨੋਰੰਜਨ ਕਰਨਗੇ।


Tags: Lehmber HussainpuriEnglandMalaysiaPunjabਲਹਿੰਬਰ ਹੁਸੈਨਪੁਰੀਇੰਗਲੈਂਡ