FacebookTwitterg+Mail

ਲਹਿੰਬਰ ਹੁਸੈਨਪੁਰੀ ਦਾ ਨਵਾਂ ਗੀਤ 'ਫੋਨ ਮੇਰਾ' ਜਲਦ ਹੋਵੇਗਾ ਵਰਲਡ ਵਾਈਡ ਰਿਲੀਜ਼

lehmber hussainpuri
26 April, 2017 08:57:30 AM
ਜਲੰਧਰ— ਆਪਣੀ ਉੱਚੇ ਸੁਰ ਵਾਲੀ ਜੋਸ਼ੀਲੀ ਗਾਇਕੀ ਲਈ ਜਾਣੇ ਜਾਂਦੇ ਅਤੇ ਅਨੇਕਾਂ ਹਿੱਟ ਗੀਤਾਂ ਦੇ ਗਾਇਕ ਲਹਿੰਬਰ ਹੁਸੈਨਪੁਰੀ ਦਾ ਨਵਾਂ-ਨਕੋਰ ਸਿੰਗਲ ਟਰੈਕ 'ਫੋਨ ਮੇਰਾ' ਅੱਜ ਦੇ ਸਮੇਂ ਦੀ ਸਭ ਤੋਂ ਚਰਚਿਤ ਕੰਪਨੀ ਵਾਈਟ ਹਿੱਲ ਵਲੋਂ 26 ਅਪ੍ਰੈਲ ਨੂੰ ਵਿਸ਼ਵ ਪੱਧਰ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਗੀਤਕਾਰ ਭਿੰਦਰ ਨਵੇਂ ਪਿੰਡ ਦੇ ਲਿਖੇ ਇਸ ਗੀਤ ਨੂੰ ਸੰਗੀਤ ਜੀਤੀ ਯੂ. ਕੇ. ਅਤੇ ਉਸ ਨੇ ਖੁਦ ਦਿੱਤਾ ਹੈ। ਵੀਡੀਓ ਡਾਇਰੈਕਸ਼ਨ ਮਨੀ ਸ਼ੇਰਗਿੱਲ ਨੇ ਕੀਤੀ ਹੈ। ਮੈਨੇਜਰ ਕੁਲਵੰਤ ਸਾਬੀ ਨੇ ਦੱਸਿਆ ਕਿ ਇਸ ਗੀਤ 'ਤੇ ਸਾਰੀ ਹੀ ਟੀਮ ਨੇ ਬਹੁਤ ਹੀ ਸੁਚੱਜੀ ਮਿਹਨਤ ਕੀਤੀ ਹੈ, ਜਿਸ ਕਾਰਨ ਸਾਰਿਆਂ ਨੂੰ ਹੀ ਪੂਰੀਆਂ ਆਸਾਂ ਹਨ ਕਿ ਸਰੋਤੇ/ਦਰਸ਼ਕ ਜਿਵੇਂ ਪਹਿਲਾਂ ਲਹਿੰਬਰ ਹੁਸੈਨਪੁਰੀ ਦੇ ਗੀਤਾਂ ਨੂੰ ਪਿਆਰ ਦਿੰਦੇ ਰਹੇ ਹਨ, ਉਵੇਂ ਹੀ ਹੁਣ ਵੀ ਮਣਾਂਮੂੰਹੀਂ ਪਿਆਰ ਦੇ ਕੇ ਗੀਤ ਨੂੰ ਹਿੱਟ ਕਰਵਾਉਣਗੇ।

Tags: Lehmber HussainpuriPhone MeraPhone MeraJeeti UK ਲਹਿੰਬਰ ਹੁਸੈਨਪੁਰੀਫੋਨ ਮੇਰਾ