FacebookTwitterg+Mail

'ਲਿਪਸਟਿਕ ਅੰਡਰ ਮਾਈ ਬੁਰਕਾ' ਸੈਂਸਰ ਬੋਰਡ ਤੋਂ ਪਾਸ, ਮਿਲਿਆ 'ਏ' ਸਰਟੀਫਿਕੇਟ

lipstick under my burkha
27 April, 2017 03:57:38 PM

ਮੁੰਬਈ— ਲੰਮੇ ਸਮੇਂ ਤੋਂ ਵਿਵਾਦਾਂ 'ਚ ਘਿਰੀ ਫਿਲਮ 'ਲਿਪਸਟਿਕ ਅੰਡਰ ਮਾਈ ਬੁਰਕਾ' ਆਖਿਰਕਾਰ ਸੈਂਸਰ ਬੋਰਡ ਤੋਂ ਪਾਸ ਹੋ ਗਈ ਹੈ। ਫਿਲਮ ਨਿਰਮਾਤਾ ਪ੍ਰਕਾਸ਼ ਝਾ ਦੀ ਇਸ ਫਿਲਮ ਨੂੰ ਭਾਰਤ 'ਚ ਦਿਖਾਉਣ ਦੀ ਮਨਜ਼ੂਰੀ ਮਿਲ ਗਈ ਹੈ। ਵਿਦੇਸ਼ਾਂ 'ਚ ਕਈ ਫਿਲਮ ਫੈਸਟੀਵਲਾਂ 'ਚ ਤਾਰੀਫ ਖੱਟਣ ਵਾਲੀ ਇਸ ਫਿਲਮ 'ਤੇ ਸੈਂਸਰ ਬੋਰਡ ਨੇ ਲੰਮੇ ਸਮੇਂ ਤੋਂ ਰੋਕ ਲਗਾ ਰੱਖੀ ਸੀ। ਇਸ ਫਿਲਮ ਨੂੰ 'ਏ' ਸਰਟੀਫਿਕੇਟ ਅਤੇ ਕੁਝ ਸੀਨਜ਼ ਕੱਟਣ ਤੋਂ ਬਾਅਦ ਭਾਰਤ 'ਚ ਦਿਖਾਉਣ ਦੀ ਇਜਾਜ਼ਤ ਮਿਲੀ ਹੈ।

ਜ਼ਿਕਰਯੋਗ ਹੈ ਕਿ ਐੱਫ. ਸੀ. ਏ. ਟੀ. ਨੇ ਸੈਂਸਰ ਬੋਰਡ ਨੂੰ ਨਿਰਦੇਸ਼ ਦਿੱਤੇ ਸਨ ਕਿ ਫਿਲਮ ਨੂੰ 'ਏ' ਸਰਟੀਫਿਕੇਟ ਦਿੱਤਾ ਜਾਵੇ। ਸੈਂਸਰ ਬੋਰਡ ਦਾ ਕਹਿਣਾ ਹੈ ਕਿ ਫਿਲਮ 'ਚ ਔਰਤਾਂ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜਦੀ ਹੈ।


Tags: Lipstick Under My Burkha Prakash Jham Censor Board certificate ਲਿਪਸਟਿਕ ਅੰਡਰ ਮਾਈ ਬੁਰਕਾ ਸੈਂਸਰ ਬੋਰਡ