FacebookTwitterg+Mail

ਬਾਕਸ ਆਫਿਸ 'ਤੇ ਪਹਿਲੇ ਦਿਨ 'ਲਿਪਸਟਿਕ ਅੰਡਰ...' ਨੇ ਬਣਾਇਆ ਇਹ ਰਿਕਾਰਡ

lipstick under my burkha
23 July, 2017 01:28:48 PM

ਮੁੰਬਈ—'ਲਿਪਸਟਿਕ ਅੰਡਰ ਮਾਈ ਬੁਰਕਾ' ਰਿਲੀਜ਼ ਤੋਂ ਪਹਿਲਾਂ ਕਾਫੀ ਚਰਚਾ 'ਚ ਰਹਿ ਚੁੱਕੀ ਹੈ। ਕਈ ਅੰਤਰਰਾਸ਼ਟਰੀ ਸਮਾਰੋਹ 'ਚ ਐਵਾਰਡ ਜਿੱਤ ਚੁੱਕੀ ਇਹ ਫਿਲਮ ਆਖਿਰਕਾਰ 21 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ 1.22 ਕਰੋੜ ਦੀ ਕਮਾਈ ਕੀਤੀ ਹੈ। ਇਸ ਕਮਾਈ ਦੇ ਨਾਲ ਹੀ ਇਹ ਭਾਰਤੀ ਇਤਿਹਾਸ 'ਚ ਛੋਟੇ ਫਿਲਮ ਫੈਸਟੀਵਲ 'ਚ ਐਵਾਰਡ ਜਿੱਤਣ ਤੋਂ ਬਾਅਦ ਇੰਨੀ ਜ਼ਿਆਦਾ ਕਮਾਈ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ। ਇਹ ਫਿਲਮ ਦੇਸ਼ਭਰ 'ਚ ਕੇਵਲ 400 ਸਕ੍ਰੀਨਜ਼ 'ਤੇ ਰਿਲੀਜ਼ ਕੀਤੀ ਗਈ ਸੀ। ਮਹਿਲਾਵਾਂ 'ਤੇ ਕੇਂਦ੍ਰਿਤ ਹੋਣ ਦੇ ਬਾਵਜੂਦ ਫਿਲਮ ਨੇ ਇੰਨੀ ਕਮਾਈ ਕਰਕੇ ਇਕ ਨਵਾਂ ਰਿਕਾਰਡ ਬਣਾ ਦਿੱਤਾ ਹੈ। 
ਫਿਲਮ ਦਾ ਲੱਗਭਗ ਹਰ ਸ਼ੋਅ 60 ਪ੍ਰਤੀਸ਼ਤ ਪ੍ਰਸ਼ੰਸਕਾਂ ਨਾਲ ਭਰਿਆ ਹੋਇਆ ਸੀ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਕੋਕਣਾ ਸੇਨ ਸ਼ਰਮਾ, ਰਤਨਾ ਪਾਠਕ ਸ਼ਾਹ, ਏਲਾਬਿਤਾ ਬੋਰਥਾਕੁਰ ਅਤੇ ਆਹਾਨਾ ਕੁਮਰਾ ਲੀਡ ਕਿਰਦਾਰ 'ਚ ਹਨ। ਸ਼ੁਰੂਆਤ ਤੋਂ ਹੀ ਇਸ ਫਿਲਮ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਆਖਿਰ 'ਚ ਇਸ ਫਿਲਮ ਨੂੰ ਏਕਤਾ ਕਪੂਰ ਅਤੇ ਕਈ ਟੀ. ਵੀ. ਅਦਾਕਾਰਾਂ ਨੇ ਇਸਦੇ ਪੱਖ 'ਚ ਆਏ ਹਨ।


Tags: HIndi Film Lipstick Under My Burkha Konkona Sen Sharma Aahana Kumra Box Office ਲਿਪਸਟਿਕ ਅੰਡਰ ਮਾਈ ਬੁਰਕਾ ਸਿਨੇਮਾਘਰਾਂ