FacebookTwitterg+Mail

ਜਦੋਂ ਲੀਜਾ ਦੀ ਖੂਬਸੂਰਤੀ ਦੇ ਦੀਵਾਨੇ ਹੋ ਗਏ ਸੀ ਵਰੁਣ, ਕਰਨਾ ਚਾਹੁੰਦੇ ਸੀ ਵਿਆਹ

lisa haydon
17 June, 2017 06:27:02 PM

ਮੁੰਬਈ- ਬਾਲੀਵੁੱਡ ਦੀ ਅਦਾਕਾਰਾ ਅਤੇ ਸੁਪਰ ਮਾਡਲ ਲੀਜਾ ਹੇਡਨ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਲੀਜਾ ਨੇ ਆਪਣੇ ਮਾਡਲਿੰਗ ਕੈਰੀਅਰ ਦੀ ਸ਼ੁਰੂਆਤ ਕਾਫੀ ਛੋਟੀ ਉਮਰ ਤੋਂ ਹੀ ਕਰ ਦਿੱਤੀ ਸੀ। ਜਦੋਂ ਲੀਜਾ 17 ਸਾਲ ਦੀ ਸੀ ਤਾਂ ਬਾਲੀਵੁੱਡ ਅਦਾਕਾਰ ਵਰੁਣ ਧਵਨ ਨੂੰ ਉਨ੍ਹਾਂ ਨਾਲ ਪਿਆਰ ਹੋ ਗਿਆ ਸੀ। Punjabi Bollywood Tadka

ਇਹ ਗੱਲ ਵਰੁਣ ਨੇ ਇਕ ਇੰਟਰਵਿਊ 'ਚ ਦੱਸੀ ਸੀ। ਵਰੁਣ ਨੇ ਦੱਸਿਆ ਸੀ ਕਿ 16 ਸਾਲ ਦੀ ਉਮਰ 'ਚ ਹੀ ਉਨ੍ਹਾਂ ਦਾ ਦਿਲ ਅਦਾਕਾਰਾ ਅਤੇ ਮਾਡਲ ਲੀਜ਼ਾ ਹੇਡਨ 'ਤੇ ਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਕ ਪਾਰਟੀ 'ਚ ਉਨ੍ਹਾਂ ਨੇ ਲੀਜਾ ਨੂੰ ਦੇਖਿਆ ਸੀ। ਉਸ ਸਮੇਂ ਤੱਕ ਲੀਜ਼ਾ ਹੇਡਨ ਕੁਝ ਖਾਸ ਮਸ਼ਹੂਰ ਨਹੀਂ ਹੋਈ ਸੀ।

Punjabi Bollywood Tadka ਹਾਲਾਂਕਿ ਉਹ ਇਕ ਚੰਗੀ ਮਾਡਲ ਸੀ। ਇੱਥੇ ਤੱਕ ਕਿ ਵਰੁਣ ਨੇ ਲੀਜਾ ਨਾਲ ਵਿਆਹ ਕਰਨ ਦਾ ਮਨ ਵੀ ਬਣਾ ਲਿਆ ਸੀ। Punjabi Bollywood Tadkaਵਰੁਣ ਲੀਜਾ ਨੂੰ ਦੇਖਦੇ ਹੀ ਉਨ੍ਹਾਂ ਦੀ ਖੂਬਸੂਰਤੀ ਦੇ ਦੀਵਾਨੇ ਹੋ ਗਏ ਸਨ, ਉਸ ਸਮੇਂ ਦੋਵੇਂ ਹੀ ਉਮਰ 'ਚ ਛੋਟੇ ਸਨ। ਇਸ ਲਈ ਲੀਜਾ ਨੇ ਉਨ੍ਹਾਂ ਦੀ ਗੱਲ 'ਤੇ ਜ਼ਿਆਦਾ ਧਿਆਨ ਹੀ ਨਹੀਂ ਦਿੱਤਾ ਸੀ ਅਤੇ ਵਰੁਣ ਨੂੰ ਇਕ ਛੋਟਾ ਬੱਚਾ ਸਮਝ ਕੇ ਗੱਲ ਨੂੰ ਨਜ਼ਰਅੰਦਾਜ ਕਰ ਦਿੱਤਾ ਸੀ। Punjabi Bollywood Tadka

ਲੀਜਾ ਅੱਜ ਵਰੁਣ ਦੀ ਚੰਗੀ ਦੋਸਤ ਹੈ। ਵਰੁਣ ਨੇ ਇਸ ਬਾਰੇ ਕਿਹਾ ਸੀ ਕਿ ਉਨ੍ਹਾਂ ਦਾ ਪਹਿਲਾ ਪਿਆਰ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਮਜ਼ਾਕੀਆ ਪਲ ਬਣ ਗਿਆ ਸੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Model Lisa Haydon Birthday Varun Dhawan LoveBollywood actress