FacebookTwitterg+Mail

ਪ੍ਰੇਮੀ ਨੂੰ ਕਿੱਸ ਕਰਦਿਆਂ ਲੀਜ਼ਾ ਨੇ ਸੋਸ਼ਲ ਮੀਡੀਆ 'ਤੇ ਕੀਤਾ ਵਿਆਹ ਦਾ ਖੁਲਾਸਾ

    1/13
27 September, 2016 02:37:11 PM
ਮੁੰਬਈ— ਬਾਲੀਵੁੱਡ ਅਦਾਕਾਰ ਅਕਸ਼ੈ ਦੀ ਹੁਣੇ ਜਿਹੇ ਰਿਲੀਜ਼ ਹੋਈ ਫਿਲਮ 'ਹਾਊਸਫੁੱਲ-3' 'ਚ ਆਪਣੇ ਅਭਿਨੈ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਵਾਲੀ ਲੀਜ਼ਾ ਹੇਡਨ ਨੇ ਲੱਖਾਂ ਦਿਲਾਂ ਨੂੰ ਤੋੜਦੇ ਹੋਏ ਆਪਣੇ ਵਿਆਹ ਦਾ ਐਲਾਨ ਕਰ ਦਿੱਤਾ ਹੈ। ਲੀਜ਼ਾ ਨੇ ਕੱਲ੍ਹ ਆਪਣੇ ਪ੍ਰੇਮੀ ਡੀਨੋ ਲਾਲਵਾਨੀ ਨਾਲ ਇਕ ਤਸਵੀਰ ਇੰਸਟਾਗਰਾਮ 'ਤੇ ਪੋਸਟ ਕਰਦੇ ਹੋਏ ਲਿਖਿਆ, 'ਮੈਂ ਇਨ੍ਹਾਂ ਨਾਲ ਵਿਆਹ ਕਰਨ ਜਾ ਰਹੀ ਹਾਂ।' ਇਸ ਤਸਵੀਰ 'ਚ ਲੀਜ਼ਾ ਅਤੇ ਡੀਨੋ ਇਕ-ਦੂਜੇ ਨੂੰ ਲਿਪ-ਟੂ-ਲਿਪ ਕਿੱਸ ਕਰਦੇ ਦਿਖ ਰਹੇ ਹਨ।
ਜਾਣਕਾਰੀ ਮੁਤਾਬਕ ਡੀਨੋ ਕਾਰੋਬਾਰੀ ਹਨ। ਕੁਝ ਦਿਨ ਪਹਿਲਾਂ ਹੀ ਲੀਜ਼ਾ ਆਪਣੇ ਪ੍ਰੇਮੀ ਨਾਲ ਛੁੱਟੀਆਂ ਮਨਾਉਣ ਵੀ ਗਈ ਸੀ, ਜਿਸ ਦੀਆਂ ਕਈ ਤਸਵੀਰਾਂ ਉਨ੍ਹਾਂ ਨੇ ਇੰਸਟਾਗਰਾਮ 'ਤੇ ਸਾਂਝੀਆਂ ਕੀਤੀਆਂ ਸਨ। ਲੀਜ਼ਾ ਨੇ ਸਿਰਫ ਵਿਆਹ ਦੀ ਜਾਣਕਾਰੀ ਦਿੱਤੀ ਹੈ ਪਰ ਵਿਆਹ ਦੀ ਤਰੀਕ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੀਜ਼ਾ ਹੇਡਨ ਫਿਲਮ 'ਆਇਸ਼ਾ', 'ਕਵੀਨ', 'ਦੀ ਸ਼ੌਕੀਨਸ' ਅਤੇ 'ਹਾਊਸਫੁੱਲ-3' ਕੰਮ ਕਰ ਚੁੱਕੀ ਹੈ।

Tags: ਲੀਜ਼ਾ ਹੇਡਨਕਿੱਸਵਿਆਹlisa haydonkissmarriage