FacebookTwitterg+Mail

ਬੇਬੋ ਤੋਂ ਬਾਅਦ ਹੁਣ 'ਹਾਊਸਫੁੱਲ' ਦੀ ਇਸ ਹਸੀਨਾ ਦੀ ਬੇਟੇ ਦੀ ਪਹਿਲੀ ਤਸਵੀਰ ਹੋਈ ਵਾਇਰਲ

    1/3
30 May, 2017 01:01:46 PM

ਮੁੰਬਈ— ਬਾਲੀਵੁੱਡ ਅਦਾਕਾਰਾ ਲੀਜ਼ਾ ਹੇਡਨ ਨੇ 17 ਮਈ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਲੀਜ਼ਾ ਨੇ ਆਪਣੇ ਬੇਟੇ ਦਾ ਨਾਂ 'ਜੈਕ' ਰੱਖਿਆ ਹੈ। ਲੀਜ਼ਾ ਨੇ ਜੈਕ ਦੀ ਪਹਿਲੀ ਤਸਵੀਰ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਜੈਕ ਦਾ ਪੂਰਾ ਚਿਹਰਾ ਤਾਂ ਨਜ਼ਰ ਨਹੀਂ ਆ ਰਿਹਾ ਪਰ ਉਨ੍ਹਾਂ ਦੇ ਕਿਊਟ ਲਿਪਸ ਜ਼ਰੂਰ ਦਿਖ ਰਹੇ ਹਨ। ਇਸ ਤਸਵੀਰ 'ਚ ਜੈਕ ਨੇ ਸਫੇਦ ਸ਼ਰਟ ਪਾਈ ਹੋਈ ਹੈ।

Punjabi Bollywood Tadkaਜਾਣਕਾਰੀ ਮੁਤਾਬਕ ਲੀਜ਼ਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਬੇਟੇ ਅਤੇ ਪਤੀ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਜੈਕ ਲਾਲਵਾਨੀ ਦਾ 17 ਮਈ ਨੂੰ ਜਨਮ ਹੋਇਆ। ਲੀਜ਼ਾ ਨੇ ਸਾਲ 2016 'ਚ ਇਕ ਪ੍ਰਾਈਵੇਟ ਸੇਰੇਮਨੀ 'ਚ ਆਪਣੇ ਪ੍ਰੇਮੀ ਡਿਨੋ ਲਲਵਾਨੀ ਨਾਲ ਵਿਆਹ ਕੀਤਾ ਸੀ। ਲੀਜ਼ਾ ਆਪਣੀ ਗਰਭਅਵਸਥਾ ਦੌਰਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹੀ ਸੀ। ਉਨ੍ਹਾਂ ਦੀ ਗਰਭਅਵਸਥਾ ਦੀਆਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤੀਆਂ।
ਜ਼ਿਕਰਯੋਗ ਹੈ ਕਿ ਲੀਜ਼ਾ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 2010 'ਚ ਆਈ ਫਿਲਮ 'ਆਇਸ਼ਾ' ਨਾਲ ਕੀਤੀ ਸੀ। ਕੰਗਣਾ ਰਨੌਤ ਨਾਲ ਆਈ ਫਿਲਮ 'ਕੁਈਨ' 'ਚ ਉਨ੍ਹਾਂ ਦੀ ਐਕਟਿੰਗ ਦੀ ਕਾਫੀ ਪ੍ਰਸ਼ੰਸਾ ਹੋਈ ਸੀ।

Punjabi Bollywood Tadka


Tags: Lisa HaydonKangana RanautQueenjackਲੀਜ਼ਾ ਹੇਡਨਕੁਈਨ