FacebookTwitterg+Mail

'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਬਣੀ ਲਾੜੀ, ਤਸਵੀਰ ਕੀਤੀ ਸਾਂਝੀ

lopamudra raut
19 April, 2018 01:54:35 PM

ਮੁੰਬਈ (ਬਿਊਰੋ)— 'ਬਿੱਗ ਬੌਸ ਸੀਜ਼ਨ 10' ਦੀ ਦੂਜੀ ਰਨਰਅੱਪ ਲੋਪਾਮੁਦਰਾ ਰਾਓਤ ਕਾਫ਼ੀ ਲੰਬੇ ਸਮੇਂ ਤੋਂ ਬਾਅਦ ਸੁਰਖੀਆਂ 'ਚ ਆਈ ਹੈ, ਹਾਲਾਂਕਿ ਆਪਣੇ ਕਿਸੇ ਪ੍ਰੋਜੈਕਟ ਕਾਰਨ ਨਹੀਂ, ਸਗੋਂ ਕੁਝ ਤਸਵੀਰਾਂ ਕਾਰਨ। ਹਾਲ ਹੀ 'ਚ ਲੋਪਾਮੁਦਰਾ ਨੇ ਇੰਸਟਾਗਰਾਮ 'ਤੇ ਇਕ ਤਸਵੀਰ ਪੋਸਟ ਕੀਤੀ, ਜਿਸ ਵਿਚ ਉਹ ਬੇਹੱਦ ਖੂਬਸੂਰਤ ਲਾੜੀ ਦੀ ਲੁੱਕ ਵਿਚ ਦਿਖਾਈ ਦੇ ਰਹੀ ਹੈ। ਤਸਵੀਰ ਵਿਚ ਲੋਪਾ ਨੇ ਭਾਰੀ ਗਹਿਣਿਆਂ ਨਾਲ ਬਰਾਈਡਲ ਲਹਿੰਗਾ ਪਾਇਆ ਹੋਇਆ ਹੈ। ਫੈਨਸ ਲੋਪਾ ਦੀ ਇਸ ਤਸਵੀਰ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਲੋਪਾ ਦੀ ਇਹ ਤਸਵੀਰ ਦੇਖ ਕੇ ਜੇਕਰ ਤੁਹਾਡੇ ਦਿਮਾਗ ਵਿਚ ਇਹ ਚੱਲ ਰਿਹਾ ਹੈ ਕਿ ਉਹ ਵਿਆਹ ਕਰਨ ਰਹੀ ਹੈ, ਇਸ ਲਈ ਲਾੜੀ ਬਣੀ ਹੈ।
Punjabi Bollywood Tadka
ਦਰਅਸਲ, ਪਹਿਲੀ ਤਸਵੀਰ 'ਚ ਦੁਲਹਨ ਦੇ ਰੂਪ ਵਿਚ ਨਜ਼ਰ ਆਈ ਲੋਪਾਮੁਦਰਾ sunarjewels ਇਕ ਕੈਂਪੇਨ ਨਾਲ ਜੁੜੀ ਹੈ। ਲਿਹਾਜਾ, ਉਨ੍ਹਾਂ ਨੇ ਖੁਦ ਦੁਲਹਨ ਦੇ ਰੂਪ 'ਚ ਮੇਕਓਵਰ ਕੀਤਾ ਹੈ। ਕੁਝ ਦਿਨ ਪਹਿਲਾਂ ਹੀ ਲੋਪਾ ਨੇ ਇਕ ਫੋਟੋਸ਼ੂਟ ਕਰਾਇਆ ਸੀ।
Punjabi Bollywood Tadka
ਤਸਵੀਰਾਂ 'ਚ ਲੋਪਾ ਬਹੁਤ ਹੀ ਗਲੈਮਰਸ ਲੱਗ ਰਹੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka


Tags: Lopamudra RautBigg Boss 10Entertainment Ki RaatBigg Boss 11Instagram

Edited By

Manju

Manju is News Editor at Jagbani.