FacebookTwitterg+Mail

ਲੋਸ ਪ੍ਰੋ ਤੇ ਓਨਲੀ ਜਸ਼ਨ ਦੋ ਨਵੇਂ ਪੰਜਾਬੀ ਸਿੰਗਰ ਜਲਦ ਕਰਨਗੇ ਰਿਲੀਜ਼

los pro and only jashan
22 November, 2017 08:17:42 PM

ਜਲੰਧਰ (ਬਿਊਰੋ)— ਲੋਸ ਪ੍ਰੋ ਤੇ ਓਨਲੀ ਜਸ਼ਨ ਜਲਦ ਹੀ ਦੋ ਨਵੇਂ ਪੰਜਾਬੀ ਸਿੰਗਰਾਂ ਨੂੰ ਰਿਲੀਜ਼ ਕਰਨ ਜਾ ਰਹੇ ਹਨ। ਇਨ੍ਹਾਂ ਦੋਵਾਂ ਸਿੰਗਰਾਂ ਦਾ ਸਬੰਧ ਨਿਊਜ਼ੀਲੈਂਡ ਨਾਲ ਹੈ।
ਇਨ੍ਹਾਂ 'ਚੋਂ ਪਹਿਲਾ ਸਿੰਗਰ ਹੈ ਸੁੱਖ ਢੀਂਡਸਾ, ਜਿਸ ਦਾ ਗੀਤ 'ਪੈਗਾਮ' 24 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਨੂੰ ਹਰਿੰਦਰ ਸਮਰਾ ਨੇ ਲਿਖਿਆ ਹੈ, ਜਦਕਿ ਇਸ ਦਾ ਸੰਗੀਤ ਸੈਨ-ਬੀ ਨੇ ਦਿੱਤਾ ਹੈ। ਗੀਤ ਨੂੰ ਡਾਇਰੈਕਟ ਤੇ ਐਡਿਟ ਓਨਲੀ ਜਸ਼ਨ ਯਾਨੀ ਕਿ ਜਸ਼ਨ ਨੰਨੜ ਨੇ ਕੀਤਾ ਹੈ। ਗੀਤ ਨੂੰ ਜਤਿੰਦਰ ਮਾਨ ਨੇ ਪ੍ਰੋਡਿਊਸ ਕੀਤਾ ਹੈ, ਜਿਹੜਾ ਲੋਸ ਪ੍ਰੋ ਦੇ ਲੇਬਲ ਹੇਠ ਰਿਲੀਜ਼ ਹੋਵੇਗਾ।
Punjabi Bollywood Tadka
ਦੂਜੇ ਸਿੰਗਰ ਦਾ ਨਾਂ ਹੈ ਦਿਲਾਵਰ ਮੰਡੇਰ, ਜਿਸ ਦਾ ਗੀਤ 'ਬਿੱਗ ਫਿਸ਼' 28 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਨੂੰ ਜੱਗੀ ਸੰਘੇੜਾ ਨੇ ਲਿਖਿਆ ਹੈ, ਜਦਕਿ ਇਸ ਨੂੰ ਸੰਗੀਤ ਕਾਹਫਿਰ ਨੇ ਦਿੱਤਾ ਹੈ। ਬਿੱਲੀ ਮੰਡੇਰ ਦੀ ਪ੍ਰੋਡਕਸ਼ਨ ਹੇਠ ਬਣਿਆ ਇਹ ਗੀਤ ਵੀ ਲੋਸ ਪ੍ਰੋ ਦੇ ਲੇਬਲ ਹੇਠ ਰਿਲੀਜ਼ ਹੋਵੇਗਾ, ਜਿਸ ਦਾ ਨਿਰਦੇਸ਼ਨ ਓਨਲੀ ਜਸ਼ਨ ਨੇ ਕੀਤਾ ਹੈ।
Punjabi Bollywood Tadka


Tags: Los Pro Only Jashan Sukh Dhindsa Dilawar Mander Paigaam Big Fish