FacebookTwitterg+Mail

Valentine Special: ਧਰਮਿੰਦਰ ਸਮੇਂ 'ਤੇ ਫੋਨ ਨਾ ਕਰਦੇ ਤਾਂ ਜਤਿੰਦਰ ਨਾਲ ਹੁੰਦਾ ਹੇਮਾ ਦਾ ਵਿਆਹ

love story of dharmendra and hema malini
06 February, 2018 05:36:23 PM

ਮੁੰਬਈ(ਬਿਊਰੋ)— ਪ੍ਰੇਮੀ ਜੋੜੀਆਂ ਨੇ 'ਵੈਲੇਨਟਾਇਨ ਡੇਅ' ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਿਤਾਰਿਆਂ ਦੀਆਂ ਚਰਚਿਤ ਪ੍ਰੇਮ ਕਹਾਣੀਆਂ ਉੱਤੇ ਵੀ ਚਰਚਾ ਸ਼ੁਰੂ ਹੋ ਗਈ ਹੈ। 'ਵੈਲੇਨਟਾਇਨ ਡੇਅ' ਉੱਤੇ ਹੇਮਾ ਮਾਲਿਨੀ ਅਤੇ ਧਰਮਿੰਦਰ ਦੀ ਪ੍ਰੇਮ ਕਹਾਣੀ ਉੱਤੇ ਚਰਚਾ ਨਾ ਹੋਵੇ, ਅਜਿਹਾ ਹੋ ਹੀ ਨਹੀਂ ਸਕਦਾ। ਪ੍ਰੇਮ ਤ੍ਰਿਕੋਣ (ਲਵ ਟ੍ਰਾਈਐਂਗਲ) ਤੁਸੀਂ ਸੁਣਿਆ ਹੋਵੇਗਾ। ਹੇਮਾ ਮਾਲਿਨੀ ਨਾਲ ਪਿਆਰ ਕਰਨ ਵਾਲੇ ਸਿਰਫ ਧਰਮਿੰਦਰ ਹੀ ਨਹੀਂ, ਬਲਕਿ ਜਤਿੰਦਰ ਅਤੇ ਸੰਜੀਵ ਕੁਮਾਰ ਵੀ ਸਨ।

Punjabi Bollywood Tadka

ਜਾਣੋ ਕਿਵੇਂ ਮੁਸ਼ਕਿ‍ਲਾਂ ਦਾ ਸਾਹਮਣਾ ਕਰਦੇ ਹੋਏ ਧਰਮਿੰਦਰ ਆਪਣਾ ਪਿਆਰ ਪਾਉਣ ਵਿੱਚ ਸਫਲ ਰਹੇ। ਗੱਲ ਸ਼ੁਰੂ ਹੁੰਦੀ ਹੈ 1974 ਤੋਂ, ਜਦੋਂ ਹੇਮਾ ਮਾਲਿਨੀ ਦੇ ਨਾਲ ਬਾਲੀਵੁੱਡ ਦੇ ਤਿੰਨ ਐਕਟਰ ਸੰਜੀਵ ਕੁਮਾਰ, ਜਤਿੰਦਰ ਅਤੇ ਧਰਮਿੰਦਰ ਪਿਆਰ ਕਰਦੇ ਸਨ ਪਰ ਹੇਮਾ ਧਰਮਿੰਦਰ ਨੂੰ ਚਾਹੁੰਦੀ ਸੀ। ਧਰਮਿੰਦਰ ਦੇ ਵਿਆਹੁਤਾ ਹੋਣ ਕਾਰਨ ਹੇਮਾ ਦੇ ਘਰਵਾਲੇ ਨਹੀਂ ਚਾਹੁੰਦੇ ਸਨ ਕਿ ਹੇਮਾ ਉਨ੍ਹਾਂ ਨਾਲ ਵਿਆਹ ਕਰੇ। ਇਸ ਵਜ੍ਹਾ ਕਰਕੇ ਹੇਮਾ ਮਾਲਿਨੀ ਪਰੇਸ਼ਾਨ ਰਹਿੰਦੀ ਸੀ।

Punjabi Bollywood Tadka

ਧਰਮਿੰਦਰ ਵੀ ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਤਲਾਕ ਦੇ ਕੇ ਹੇਮਾ ਨਾਲ ਵਿਆਹ ਕਰਨਾ ਚਾਹੁੰਦੇ ਸਨ ਪਰ ਪ੍ਰਕਾਸ਼ ਨੇ ਉਨ੍ਹਾਂ ਨੂੰ ਤਲਾਕ ਦੇਣ ਤੋਂ ਨਾਂਹ ਕਰ ਦਿੱਤੀ ਸੀ। ਦੱਸਿਆ ਜਾਂਦਾ ਹੈ ਕਿ ਉਸੇ ਦੌਰਾਨ ਸੰਜੀਵ ਕੁਮਾਰ ਹੇਮਾ ਨਾਲ ਵਿਆਹ ਕਰਨਾ ਚਾਹੁੰਦੇ ਸਨ, ਜਿਸ ਲਈ ਉਨ੍ਹਾਂ ਨੇ ਜਤਿੰਦਰ ਦੀ ਮਦਦ ਲਈ। ਸੰਜੀਵ ਨੇ ਜਤਿੰਦਰ ਨੂੰ ਉਨ੍ਹਾਂ ਦੇ ਦਿਲ ਦੀ ਗੱਲ ਹੇਮਾ ਤੱਕ ਪਹੁੰਚਾਉਣ ਲਈ ਕਿਹਾ ਪਰ ਹੇਮਾ ਨੇ ਸੰਜੀਵ ਨਾਲ ਵਿਆਹ ਕਰਨ ਤੋਂ ਮਨਾ ਕਰ ਦਿੱਤਾ।

Punjabi Bollywood Tadka

ਕਿਹਾ ਜਾਂਦਾ ਹੈ ਕਿ ਹੇਮਾ, ਸੰਜੀਵ ਨਾਲ ਤਾਂ ਵਿਆਹ ਲਈ ਨਾਂ ਕਰ ਚੁੱਕੀ ਸੀ ਪਰ ਉਨ੍ਹਾਂ ਨੂੰ ਜਤਿੰਦਰ ਨਾਲ ਪਿਆਰ ਹੋ ਗਿਆ ਸੀ। ਇਸ ਤੋਂ ਬਾਅਦ ਦੋਵੇਂ ਜਦੋਂ ਫਿਲਮ 'ਦੁਲਹਨ' ਦੀ ਸ਼ੂਟਿੰਗ ਕਰ ਰਹੇ ਸਨ ਤਾਂ ਉਸੀ ਦੌਰਾਨ ਦੋਹਾਂ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਦੋਹਾਂ ਦੇ ਪਰਿਵਾਰ ਵੀ ਉਨ੍ਹਾਂ ਦੇ ਵਿਆਹ ਲਈ ਰਾਜ਼ੀ ਹੋ ਗਏ ਸਨ। ਹਾਲਾਂਕਿ ਜਤਿੰਦਰ ਹੇਮਾ ਨਾਲ ਵਿਆਹ ਕਰਨਾ ਚਾਹੁੰਦੇ ਸਨ ਪਰ ਉਸ ਸਮੇਂ ਉਹ ਸ਼ੋਭਾ ਨੂੰ ਵੀ ਡੇਟ ਕਰ ਰਹੇ ਸਨ, ਜੋ ਉਨ੍ਹਾਂ ਦੇ ਬਚਪਨ ਦੀ ਦੋਸਤ ਸੀ।

Punjabi Bollywood Tadka

ਸ਼ੋਭਾ ਨੂੰ ਜਦੋਂ ਇਹ ਗੱਲ ਪਤਾ ਚੱਲੀ ਕਿ ਜਤਿੰਦਰ ਹੇਮਾ ਨਾਲ ਵਿਆਹ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੇ ਹੇਮਾ ਨੂੰ ਸਮਝਾਇਆ। ਉੱਥੇ ਦੂਜੇ ਪਾਸੇ ਜਤਿੰਦਰ ਨੇ ਆਪਣੇ ਪਰਿਵਾਰ ਦੀ ਮੁਲਾਕਾਤ ਹੇਮਾ ਦੇ ਪਰਿਵਾਰ ਨਾਲ ਕਰਵਾ ਦਿੱਤੀ। ਪਰਿਵਾਰਾਂ ਦੀ ਮੁਲਾਕਾਤ ਦੇ ਸਮੇਂ ਹੇਮਾ ਦੇ ਘਰ 'ਤੇ ਧਰਮਿੰਦਰ ਦਾ ਫੋਨ ਆਇਆ ਅਤੇ ਉਨ੍ਹਾਂ ਨੇ ਹੇਮਾ ਨੂੰ ਕਿਹਾ ਕਿ ਉਹ ਉਨ੍ਹਾਂ ਨਾਲ ਵਿਆਹ ਕਰਨਾ ਚਾਹੁੰਦੇ ਹਨ। ਇਸ ਫੋਨ ਉੱਤੇ ਹੇਮਾ ਅਤੇ ਧਰਮਿੰਦਰ ਵਿੱਚ ਅਜਿਹੀ ਗੱਲਬਾਤ ਹੋਈ ਕਿ ਇਸ ਤੋਂ ਬਾਅਦ ਪੂਰਾ ਮਾਮਲਾ ਹੀ ਉਲਟ ਗਿਆ।

Punjabi Bollywood Tadka

ਧਰਮਿੰਦਰ ਨੇ ਹੇਮਾ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ। ਧਰਮਿੰਦਰ ਦੀ ਪਹਿਲੀ ਪਤਨੀ ਉਨ੍ਹਾਂ ਨੂੰ ਤਲਾਕ ਦੇਣ ਤੋਂ ਨਾਂ ਕਰ ਚੁੱਕੀ ਸੀ, ਇਸ ਲਈ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਕਿ ਉਹ ਹੇਮਾ ਨਾਲ ਵਿਆਹ ਕਰ ਸਕੇ। ਹੇਮਾ ਦੇ ਪਿਤਾ ਧਰਮਿੰਦਰ ਨਾਲ ਉਨ੍ਹਾਂ ਦੇ ਵਿਆਹ ਦੇ ਸਖ਼ਤ ਵਿਰੁੱਧ ਸਨ। ਇਸ ਕਾਰਨ ਧਰਮਿੰਦਰ ਅਤੇ ਹੇਮਾ ਦਾ ਵਿਆਹ ਹੇਮਾ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਹੋਇਆ।

Punjabi Bollywood Tadka

ਹੇਮਾ ਦੀ ਮਾਂ ਵੀ ਉਨ੍ਹਾਂ ਦੋਹਾਂ ਦੇ ਵਿਆਹ ਤੋਂ ਖੁਸ਼ ਨਹੀਂ ਸੀ। ਹੇਮਾ ਨੇ ਦੱਸਿਆ ਸੀ ਕਿ ਮੈਂ ਧਰਮਿੰਦਰ ਵੱਲ ਆਕਰਸ਼ਿਤ ਹੋਈ ਕਿਉਂਕਿ ਉਹ ਮੇਰੀ ਮਾਂ ਦੀ ਤਰ੍ਹਾਂ ਸ਼ਾਂਤ ਅਤੇ ਮਜ਼ਬੂਤ ਹਨ। ਸਾਲ 1979 ਵਿੱਚ ਧਰਮਿੰਦਰ ਅਤੇ ਹੇਮਾ ਨੇ ਵਿਆਹ ਕਰ ਲਿਆ। ਦੋਹਾਂ ਦੀਆਂ ਦੋ ਬੇਟੀਆਂ ਈਸ਼ਾ ਦਿਓਲ ਅਤੇ ਆਹਨਾ ਦਿਓਲ ਹਨ। ਇਨ੍ਹਾਂ ਦੋਹਾਂ ਦਾ ਵਿਆਹ ਹੋ ਚੁੱਕਾ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: DharmendraHema MaliniSanjeev KumarJeetendraValentine SpecialLove Story

Edited By

Chanda Verma

Chanda Verma is News Editor at Jagbani.