FacebookTwitterg+Mail

ਕਲਾਕਾਰਾਂ 'ਤੇ ਹਮੇਸ਼ਾ ਚੰਗਾ ਦਿੱਸਣ ਦਾ ਦਬਾਅ ਹੁੰਦਾ ਹੈ : ਰਵੀਨਾ

love to make my own decisions  raveena tandon
26 September, 2016 07:59:19 AM
ਨਵੀਂ ਦਿੱਲੀ— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਰਵੀਨਾ ਟੰਡਨ ਦਾ ਕਹਿਣਾ ਹੈ ਕਿ ਕਲਾਕਾਰਾਂ 'ਤੇ ਹਮੇਸ਼ਾ ਚੰਗਾ ਦਿੱਸਣ ਦਾ ਦਬਾਅ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਥੇ ਫੈਸ਼ਨ ਦੀ ਗੱਲ ਆਉਂਦੀ ਹੈ, ਉਨ੍ਹਾਂ ਨੂੰ ਖੁਦ ਫੈਸਲਾ ਲੈਣਾ ਪਸੰਦ ਹੈ। ਰਵੀਨਾ ਨੇ ਕਿਹਾ ਕਿ ਫੈਸ਼ਨ ਖੁਦ ਨੂੰ ਵਿਅਕਤ ਕਰਨ ਦੀ ਕਲਾ ਹੈ, ਇਸ ਲਈ ਮੈਨੂੰ ਖੁਦ ਨੂੰ ਫੈਸਲਾ ਲੈਣਾ ਪਸੰਦ ਹੈ।
ਜਾਣਕਾਰੀ ਮੁਤਾਬਕ ਬੀਤੇ ਦਿਨੀਂ ਹੀ ਰਵੀਨਾ ਮਾਈਸੋਰ ਫੈਸ਼ਨ ਵੀਕ 2016 ਦੇ ਤੀਜੇ ਐਡੀਸ਼ਨ 'ਚ ਮਸ਼ਹੂਰ ਡਿਜ਼ਾਈਨਰ ਜਿਯਾਂਥੀ ਬਲਾਲ ਦੀ ਸ਼ੋਅ-ਸਟਾਪਰ ਦੇ ਰੂਪ ਨਜ਼ਰ ਆਈ। ਉਨ੍ਹਾਂ ਅੱਗੇ ਕਿਹਾ, ''ਮੈਂ ਮੰਣਦੀ ਹਾਂ ਕਿ ਫੈਸ਼ਨ ਇਕ ਅਜਿਹੀ ਕਲਾ ਹੈ ਜਿਸ ਰਾਹੀ ਤੁਸੀਂ ਆਪਣੇ ਆਪ ਨੂੰ ਦੁਨੀਆ ਸਾਹਮਣੇ ਪੇਸ਼ ਕਰਦੇ ਹੋ ਪਰ ਜਿੱਥੇ ਮੇਰੀ ਗੱਲ ਆਉਂਦੀ ਹੈ ਤਾਂ ਮੈਨੂੰ ਆਪਣੇ ਫੈਸਲੇ ਆਪ ਲੈਣੇ ਪਸੰਦ ਹਨ। ਕਲਾਕਾਰਾਂ ਨੂੰ ਚੰਗੀ ਦਿਖ ਲਈ ਬੇਹੱਦ ਦਬਾਅ 'ਚ ਰੱਖਿਆ ਜਾਂਦਾ ਹੈ ਅਤੇ ਕਈ ਵਾਰ ਤਾਂ ਉਨ੍ਹਾਂ ਨੂੰ ਆਪਣੀ ਛੋਟੀ ਗਲਤੀ ਕਾਰਨ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

Tags: ਰਵੀਨਾਦਬਾਅਫੈਸਲਾRaveenadecisionspressure