FacebookTwitterg+Mail

Pics : 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਲਿਊਸਿੰਡਾ ਅਕਸ਼ੇ ਨਾਲ ਕਰ ਚੁੱਕੀ ਹੈ ਬਾਲੀਵੁੱਡ 'ਚ ਐਂਟਰੀ

lucinda nicholas
08 October, 2017 06:30:03 PM

ਮੁੰਬਈ (ਬਿਊਰੋ)— ਟੀ. ਵੀ. ਦਾ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 9 ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਵਾਰ ਸ਼ੋਅ 'ਚ ਕਈ ਨਵੇਂ ਚਿਹਰੇ ਦੇਖਣ ਨੂੰ ਮਿਲ ਰਹੇ ਹਨ। ਸ਼ੋਅ ਨੂੰ ਸ਼ੁਰੂ ਹੋਏ 1 ਹਫਤਾ ਬੀਤ ਚੁੱਕਿਆ ਹੈ। ਹਾਲਾਕਿ ਹੁਣ ਅਸੀਂ ਸ਼ੋਅ ਦੇ ਉਸ ਮੁਕਾਬਲੇਬਾਜ਼ ਦੀ ਗੱਲ ਕਰੇ ਰਹੇ ਹਾਂ ਜੋ ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਦੀ ਗੈਸਟ ਵੀ ਰਹਿ ਚੁੱਕੀ ਹੈ।

Punjabi Bollywood Tadka
ਦਰਸਅਸਲ 'ਬਿੱਗ ਬੌਸ' ਦੇ ਘਰ 'ਚ ਗੁਆਂਢੀ ਦੇ ਤੌਰ 'ਤੇ ਸ਼ਾਮਿਲ ਹੋਈ ਵਿਦੇਸ਼ੀ ਅਦਾਕਾਰਾ ਅਤੇ ਮਾਡਲ ਲਯੁਸਿੰਡਾ ਨਿਕੋਲਸ ਨੇ 2013 'ਚ ਰਿਲੀਜ਼ ਹੋਈ ਫਿਲਮ 'ਬੌਸ' ਦੇ ਗੀਤ 'ਪਾਰਟੀ ਆਲ ਨਾਈਟ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ।

Punjabi Bollywood Tadka
ਦੱਸਯੋਗ ਹੈ ਕਿ ਲਯੁਸਿੰਡਾ ਇਕ ਆਸਟ੍ਰੇਲੀਅਨ ਮਾਡਲ ਅਤੇ ਅਦਾਕਾਰਾ ਹੈ। ਲਯੁਸਿੰਡਾ ਨੇ 13 ਸਾਲ ਦੀ ਉਮਰ 'ਚ ਯੋਗਾ ਕਲਾਸੇਸ ਲੈਣੀਆਂ ਸ਼ੁਰੂ ਕਰ ਦਿੱਤੀਆਂ ਸੀ। ਇੰਨਾ ਹੀ ਨਹੀਂ ਉਹ ਖੇਡਾਂ 'ਚ ਕਾਫੀ ਬਿਹਤਰ ਹੈ। ਉਸਨੇ ਲੰਬੀ ਦੌੜ ਅਤੇ ਟੈਨਿਸ ਵਰਗੀਆਂ ਖੇਡਾਂ ਦਾ ਹਿੱਸਾ ਰਹਿ ਚੁੱਕੀ ਹੈ।

Punjabi Bollywood Tadka
ਲਯੁਸਿੰਡਾ ਨੇ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ 17 ਸਾਲ ਦੀ ਉਮਰ 'ਚ ਕੀਤੀ। ਉਸ ਸਮੇਂ ਉਨ੍ਹਾਂ ਦੱਖਣੀ ਆਸਟ੍ਰੇਲੀਆ ਦੇ ਬਿਊਟੀ ਪੇਜੇਂਟ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਮਾਡਲਿੰਗ 'ਚ ਕਾਫੀ ਸਮਾਂ ਬਤੀਤ ਕੀਤਾ।

Punjabi Bollywood Tadka
ਹਾਲਾਕਿ ਇਸ ਸਮੇਂ ਉਹ 'ਬਿੱਗ ਬੌਸ 11' ਸ਼ੋਅ 'ਚ ਮੁਕਾਬਲੇਬਾਜ਼ ਦੇ ਤੌਰ 'ਤੇ ਗੁਆਂਡੀ ਦੀ ਭੂਮਿਕਾ ਨਿਭਾਅ ਰਹੀ ਹੈ। ਇਸ ਲਈ ਉਸਦੀ ਕੋਈ ਵੀ ਪਰਫਾਰਮੇਂਸ ਪ੍ਰਸ਼ੰਸਕਾਂ ਨੂੰ ਦੇਖਣ ਲਈ ਨਹੀਂ ਮਿਲੀ ਪਰ ਉਹ ਜਲਦ ਹੀ ਬਾਕੀ ਗੁਆਂਢੀਆਂ ਨਾਲ ਘਰ ਦਾ ਹਿੱਸਾ ਬਣੇਗੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: lucinda nicholas Bigg Boss 11 Akshay Kumar Instagram Model ਬਿੱਗ ਬੌਸ 11