FacebookTwitterg+Mail

VIDEO: ਸੁਪਰਸਟਾਰ ਗਿੱਪੀ ਗਰੇਵਾਲ ਨੇ ਕਬੱਡੀ ਦੇ ਮੈਦਾਨ 'ਚ ਇੰਝ ਲਾਈਆਂ ਰੌਣਕਾਂ

lucknow central
19 August, 2017 02:24:46 PM

ਮੁੰਬਈ— ਪਾਲੀਵੁੱਡ ਸਟਾਰ ਗਿੱਪੀ ਗਰੇਵਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਰ ਰੋਜ਼ ਕੋਈ ਨਾ ਕੋਈ ਤਸਵੀਰ ਜਾਂ ਵੀਡੀਓ ਸਾਂਝੀ ਕਰ ਉਹ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ।

Punjabi Bollywood Tadka

ਅੱਜ-ਕੱਲ ਉਹ ਆਪਣੀ ਆਉਣ ਵਾਲੀ ਫਿਲਮ 'ਲਖਨਊ ਸੈਂਟਰਲ' ਦੇ ਪ੍ਰਮੋਸ਼ਨ ਰੁੱਝੇ ਹੋਏ ਹਨ। ਬੀਤੇ ਦਿਨੀਂ ਗਿੱਪੀ ਸਮੇਤ ਫਿਲਮ ਦੀ ਸਟਾਰ ਕਾਸਟ 'ਵੀਵੋ ਪ੍ਰੋ ਕਬੱਡੀ ਲੀਗ' ਦੇ ਮੈਦਾਨ 'ਚ ਪੁੱਜੀ।

 

A post shared by Gippy Grewal (@gippygrewal) on

ਇਸ ਦੌਰਾਨ ਗਿੱਪੀ ਕਬੱਡੀ ਖੇਡਦੇ ਅਤੇ ਪੱਟ 'ਤੇ ਰੇਡ ਮਾਰਦੇ ਨਜ਼ਰ ਆਏ। ਉਨ੍ਹਾਂ ਨੇ ਇਕ ਵੀਡੀਓ ਵੀ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਰਾਹੀਂ ਕਬੱਡੀ 'ਚ ਗਿਪੀ ਦੀ ਚੁਸਤੀ ਅਤੇ ਦਿਲਚਸਪੀ ਦੇਖਣ ਨੂੰ ਮਿਲ ਰਹੀ ਹੈ।

 

A post shared by Pro Kabaddi (@prokabaddi) on


ਜ਼ਿਕਰਯੋਗ ਹੈ ਕਿ ਫਿਲਮ ਦਾ ਨਿਰਦੇਸ਼ਨ ਰਣਜੀਤ ਤਿਵਾਰੀ ਵਲੋਂ ਕੀਤਾ ਗਿਆ ਹੈ, ਜਿਸ 'ਚ ਗਿੱਪੀ ਗਰੇਵਾਲ ਤੇ ਫਰਹਾਨ ਅਖਤਰ ਤੋਂ ਇਲਾਵਾ ਡਾਇਨਾ ਪੇਂਟੀ, ਰੋਨਿਤ ਰਾਏ, ਦੀਪਕ ਡਬਰੀਆਲ, ਈਨਾਮ ਉਲ ਹਕ ਤੇ ਰਾਜੇਸ਼ ਸ਼ਰਮਾ ਵੀ ਮੁੱਖ ਭੂਮਿਕਾ 'ਚ ਹਨ। ਇਹ ਫਿਲਮ 15 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Pro kabaddiGippy Grewal Farhan Akhtar Diana Penty Lucknow Central Pollywood celebrityਗਿੱਪੀ ਗਰੇਵਾਲਲਖਨਊ ਸੈਂਟਰਲ