FacebookTwitterg+Mail

ਜੀਵਨ ਮਾਨ ਦਾ ਨਵਾਂ ਗੀਤ 'ਲੱਕੀ ਟਾਈਮ' ਰਿਲੀਜ਼ (ਵੀਡੀਓ)

lucky time jiwan mann
16 January, 2018 04:24:12 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਜੀਵਨ ਮਾਨ ਦਾ ਨਵਾਂ ਗੀਤ 'ਲੱਕੀ ਟਾਈਮ' ਰਿਲੀਜ਼ ਹੋ ਗਿਆ ਹੈ। ਗੀਤ ਨੂੰ ਜੀਵਨ ਮਾਨ ਨੇ ਬਹੁਤ ਹੀ ਖੂਬਸੂਰਤੀ ਨਾਲ ਨਿਭਾਇਆ ਹੈ। ਇਸ ਗੀਤ ਦੇ ਬੋਲ ਰਾਜੂ ਕੋਟ ਬਾਦਲ ਖਾਨ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਬੰਟੀ ਸਹੋਤਾ ਨੇ ਦਿੱਤਾ ਹੈ। ਗੀਤ ਨੂੰ ਪ੍ਰੋਡਿਊਸ ਜਪਸ ਧਾਲੀਵਾਲ ਤੇ ਸਮਰਪਾਲ ਬਰਾੜ ਨੇ ਕੀਤਾ ਹੈ, ਜਿਹੜਾ ਜਪਸ ਮਿਊਜ਼ਿਕ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਇਆ ਹੈ।

ਦੱਸਣਯੋਗ ਹੈ ਕਿ ਜੀਵਨ ਮਾਨ 'ਰੂਹ ਤੇਰੀ ਤੇ ਬੁੱਤ ਮਾਹੀ ਦਾ, ਮੈਂ ਅੱਧੀ-ਅੱਧੀ ਵੰਡੀ ਗਈ' ਤੇ 'ਜਿਸ ਦਿਨ ਤੋਂ ਕਮਲੀ ਦੂਰ ਗਈ, ਉਸ ਦਿਨ ਤੋਂ ਕਮਲੇ ਹੋ ਗਏ ਆਂ' ਵਰਗੇ ਸ਼ਾਨਦਾਰ ਗੀਤ ਗਾ ਚੁੱਕੇ ਹਨ।


Tags: Lucky Time Jiwan Mann Japas Music Bunty Sahota Raju Kot Badal Khan

Edited By

Rahul Singh

Rahul Singh is News Editor at Jagbani.