FacebookTwitterg+Mail

ਸਲਮਾਨ ਨਾਲ ਰਿਸ਼ਤੇ ਨੂੰ ਲੈ ਕੇ ਪਹਿਲੀ ਵਾਰ ਬੋਲੀ ਲੂਲੀਆ, ਕਿਹਾ ਪਿਆਰ-ਵਿਆਰ ਕੁਝ ਨਹੀਂ!

lulia statement over salman
25 August, 2016 02:53:05 PM

ਮੁੰਬਈ— ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਦੇ ਪਹਿਲਾਂ ਪ੍ਰੇਮ ਸੰਬੰਧ, ਬ੍ਰੇਕਅੱਪ ਅਤੇ ਹੁਣ ਵਿਆਹ ਦੀਆਂ ਖਬਰਾਂ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ। ਖਾਸ ਕਰ ਕੇ ਸਲਮਾਨ ਦੀ ਪ੍ਰੇਮਿਕਾ ਲੂਲੀਆ ਵੰਤੂਰ ਨਾਲ ਪ੍ਰੇਮ ਸੰਬੰਧ ਅਤੇ ਵਿਆਹ ਦੀਆਂ ਖਬਰਾਂ ਕਾਫੀ ਸਮੇਂ ਤੋਂ ਮੀਡੀਆ 'ਚ ਸੁਰਖੀਆਂ ਬਟੋਰ ਰਹੀਆਂ ਹਨ। ਹੁਣ ਲੂਲੀਆ ਦਾ ਹੈਰਾਨਜਨਕ ਬਿਆਨ ਸਾਹਮਣੇ ਆਇਆ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਲੂਲੀਆ ਨੇ ਪਹਿਲੀ ਵਾਰ ਸਲਮਾਨ ਨਾਲ ਆਪਣੇ ਰਿਸ਼ਤੇ ਬਾਰੇ ਖੁਲਾਸਾ ਕੀਤਾ ਹੈ। ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਜਦੋਂ ਲੂਲੀਆ ਤੋਂ ਪੁੱਛਿਆ ਗਿਆ ਕਿ ਤੁਸੀਂ ਸਲਮਾਨ ਖਾਨ ਨਾਲ ਪਿਆਰ ਕਰਦੇ ਹੋ ਤਾਂ ਇਸ 'ਤੇ ਲੂਲੀਆ ਬੋਲੀ, ''ਨਹੀਂ ਮੈਂ ਅਤੇ ਸਲਮਾਨ ਸਿਰਫ ਚੰਗੇ ਦੋਸਤ ਹਾਂ। ਦੋਸਤ ਮਤਲਬ ਦੋਸਤ...। ਪਿਆਰ ਨਹੀਂ। ਹਰ ਚੀਜ਼ ਆਪਣੇ ਸਹੀ ਸਮੇਂ 'ਤੇ ਹੁੰਦੀ ਹੈ। ਨਾ ਪਹਿਲਾਂ, ਨਾ ਬਾਅਦ 'ਚ। ਬਾਕੀ ਸਾਰੀਆਂ ਗੱਲਾਂ ਅਫਵਾਹ ਹਨ।''

ਜ਼ਿਕਰਯੋਗ ਹੈ ਕਿ ਲੂਲੀਆ ਸਲਮਾਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਬੇਹੱਦ ਕਰੀਬ ਹੈ। ਹਰ ਪਰਿਵਾਰਕ ਸਮਾਗਮਾਂ 'ਚ ਉਹ ਵੀ ਸ਼ਾਮਲ ਹੁੰਦੀ ਹੈ। ਉਨ੍ਹਾਂ ਨੂੰ ਸਲਮਾਨ ਅਤੇ ਉਨ੍ਹਾਂ ਪਰਿਵਾਰਾਂ ਨਾਲ ਕਈ ਵਾਰ ਦੇਖਿਆ ਜਾ ਚੁੱਕਿਆ ਹੈ।

Tags: ਸਲਮਾਨਲੂਲੀਆਬਿਆਨsalmanluliastatement