FacebookTwitterg+Mail

ਭੋਜਪੂਰੀ 'ਚ ਆਇਆ ਦੀਪਿਕਾ-ਸ਼ਾਹਰੁਖ ਦਾ 'ਲੂੰਗੀ ਡਾਂਸ', ਵੀਡੀਓ ਵਾਇਰਲ

lungi dance
18 June, 2018 11:26:45 AM

ਮੁੰਬਈ (ਬਿਊਰੋ)— ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ 'ਚੇਨਈ ਐਕਸਪ੍ਰੈੱਸ' ਦਾ 'ਲੂੰਗੀ ਡਾਂਸ' ਗੀਤ ਇੰਨ੍ਹਾਂ ਫੇਮਸ ਹੋਇਆ ਸੀ ਕਿ ਇਕ ਸਮਾਂ ਉਸ ਵੇਲੇ ਹਰ ਫੰਕਸ਼ਨ, ਪਾਰਟੀ ਅਤੇ ਵਿਆਹ 'ਚ ਬਸ ਹਰ ਪਾਸੇ ਇਹੀ ਗੀਤ ਸੁਣਨ ਨੂੰ ਮਿਲਦਾ ਸੀ। ਹਨੀ ਸਿੰਘ ਦੀ ਆਵਾਜ਼ ਦਾ ਇਹ ਰੈਪ ਰਿਲੀਜ਼ ਹੁੰਦੇ ਹੀ ਛਾ ਗਿਆ। ਤੁਹਾਨੂੰ ਦੱਸ ਦੇਈਏ ਕਿ ਹਾਲੀਵੁੱਡ ਸਟਾਰ ਵਿਨ ਡੀਜਲ ਜਦੋਂ ਭਾਰਤ 'ਚ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਦੀਪਿਕਾ ਪਾਦੂਕੋਣ ਨਾਲ ਦਿਖੇ, ਉਦੋ ਵੀ ਦੀਪਿਕਾ ਅਤੇ ਵਿਨ ਨੇ ਲੂੰਗੀ ਡਾਂਸ 'ਤੇ ਕਾਫੀ ਸੁਰਖੀਆਂ ਬਟੋਰੀਆਂ ਸਨ।
Image result for लुंगी डांस depika shurukh
ਹੁਣ ਤੱਕ ਇਸ ਗੀਤ 'ਤੇ ਕਈ ਤਰ੍ਹਾਂ ਦੇ ਵਰਜਨ 'ਲੂੰਗੀ ਡਾਂਸ' ਰਿਲੀਜ਼ ਹੋਏ ਹਨ ਪਰ ਇਸ ਵਾਰ ਇਹ ਗੀਤ ਭੋਜਪੂਰੀ ਅੰਦਾਜ਼ 'ਚ ਆ ਗਿਆ ਹੈ। ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ 'ਲੂੰਗੀ ਡਾਂਸ' ਦਾ ਭੋਜਪੂਰੀ ਅੰਦਾਜ਼ ਜ਼ਬਰਦਸਤ ਤਰੀਕੇ ਨਾਲ ਵਾਇਰਲ ਹੋਇਆ ਹੈ। ਪੰਜਾਬੀ ਤੋਂ ਬਾਅਦ ਲੋਕਾਂ ਨੂੰ ਸਭ ਤੋਂ ਜ਼ਿਆਦਾ ਭੋਜਪੂਰੀ ਭਾਸ਼ਾ ਦੇ ਗੀਤ ਹੀ ਪਸੰਦ ਆਉਂਦੇ ਹਨ। ਇਹ ਗੱਲ ਕਿਸੇ ਤੋਂ ਲੁੱਕੀ ਨਹੀਂ ਹੈ। ਇਸ ਸਾਊਥ ਇੰਡੀਅਨ ਅੰਦਾਜ਼ 'ਚ ਗਾਏ ਗਏ ਗੀਤ ਨੂੰ ਹੁਣ ਭੋਜਪੂਰੀ ਅੰਦਾਜ਼ 'ਚ ਗਾਇਆ ਗਿਆ ਹੈ। ਇਸ ਗੀਤ ਨੂੰ ਯੂਟਿਊਬ 'ਤੇ ਸ਼ੇਅਰ ਕੀਤਾ ਗਿਆ ਹੈ।


ਦੱਸ ਦੇਈਏ ਕਿ ਇਸ ਫਿਲਮ ਨੇ ਬਾਕਸ ਆਫਿਸ 'ਤੇ ਕਾਫੀ ਚੰਗੀ ਕਮਾਈ ਕੀਤੀ ਸੀ। ਇੱਥੋਂ ਤੱਕ ਕਿ ਇਹ ਫਿਲਮ ਬਾਕਸ ਆਫਿਸ 'ਤੇ ਸਭ ਤੋਂ ਤੇਜ਼ 100 ਕਰੋੜ ਰੁਪਏ ਕਮਾਉਣ ਵਾਲੀ ਫਿਲਮ ਬਣ ਗਈ ਸੀ।


Tags: Deepika PadukoneShah Rukh KhanLungi DanceVideoBhojpuri Version

Edited By

Manju

Manju is News Editor at Jagbani.