FacebookTwitterg+Mail

ਘਰ 'ਚੋਂ ਬੇਘਰ ਹੁੰਦੇ ਹੀ ਅਰਸ਼ੀ ਤੇ ਬੰਦਗੀ ਨੂੰ ਮਿਲੇ ਲਵ

luv tyagi
08 January, 2018 12:33:04 PM

ਮੁੰਬਈ (ਬਿਊਰੋ)— 'ਬਿੱਗ ਬੌਸ' ਸੀਜ਼ਨ 11 'ਚ ਇਸ ਹਫਤੇ ਲਵ ਤਿਆਗੀ 'ਚ ਬਾਹਰ ਹੋ ਚੁੱਕੇ ਹਨ। ਘਰ ਤੋਂ ਬਾਹਰ ਨਿਕਲਦੇ ਹੀ ਉਨ੍ਹਾਂ ਅਰਸ਼ੀ ਖਾਨ ਅਤੇ ਬੰਦਗੀ ਕਾਲਰਾ ਨਾਲ ਮੁਲਾਕਾਤ ਕੀਤੀ। ਸੋਸ਼ਲ ਮੀਡੀਆ 'ਤੇ ਤਿੰਨਾਂ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਹ ਤਸਵੀਰ ਬੰਦਗੀ ਦੇ ਫੈਨਜ਼ ਪੇਜ 'ਤੇ ਸ਼ੇਅਰ ਕੀਤੀ ਗਈ ਹੈ। ਘਰ 'ਚ ਤਿੰਨੋਂ ਅਕਸਰ ਲੜਾਈ ਕਰਦੇ ਰਹਿੰਦੇ ਸਨ ਪਰ ਘਰ 'ਚ ਬਾਹਰ ਜਾਣ ਤੋਂ ਵਿਵਾਦ ਭੁੱਲ ਚੁੱਕੇ ਹਨ। ਲਵ ਨੇ ਬਾਹਰ ਆ ਕੇ ਦਿੱਤੇ ਇੰਟਰਵਿਊ ਦੌਰਾਨ ਕਿ ਸ਼ਿਲਪਾ ਸ਼ਿੰਦੇ ਜਿੱਤ ਸਕਦੀ ਹੈ। ਹਿਨਾ ਤੇ ਵਿਕਾਸ ਟਾਪ 3 'ਚ ਹੋਣਗੇ।
ਦੱਸਣਯੋਗ ਹੈ ਕਿ ਇਸ ਹਫਤੇ ਘਰ 'ਚੋਂ ਬਾਹਰ ਜਾਣ ਲਈ ਹਿਨਾ ਖਾਨ, ਵਿਕਾਸ ਗੁਪਤਾ, ਸ਼ਿਲਪਾ ਸ਼ਿੰਦੇ ਅਤੇ ਲਵ ਤਿਆਗੀ ਨਾਮੀਨੇਟ ਹੋਏ ਸਨ। ਸ਼ਿਲਪਾ ਨੂੰ ਬਹੁਤ ਜ਼ਿਆਦਾ ਵੋਟ ਮਿਲੇ ਸਨ। ਜਾਣਕਾਰੀ ਮੁਤਾਬਕ ਲਵ, ਵਿਕਾਸ ਨਾਲੋਂ ਸਿਰਫ 35 ਵੋਟਾਂ ਤੋਂ ਹਾਰੇ ਸਨ। ਇਸ ਤੋਂ ਇਲਾਵਾ ਲਵ ਦੇ ਬੇਘਰ ਹੋਣ ਦੀਆਂ ਖਬਰਾਂ ਕਾਫੀ ਸਮੇਂ ਤੋਂ ਮੀਡੀਆ 'ਚ ਆ ਰਹੀਆਂ ਸਨ।


Tags: Bigg Boss 11 Luv Tyagi Arshi Khan Bandgi Kalra Instagram Tv Show ਬਿੱਗ ਬੌਸ 11