FacebookTwitterg+Mail

ਉਹ ਆਟੋ ਡਰਾਈਵਰ, ਜਿਸ ਦੀ ਫਿਲਮ ਪਹੁੰਚ ਚੁੱਕੀ Oscar 'ਚ, ਖੂਬ ਖੱਟੀ ਸੀ ਚਰਚਾ

m chandra kumar
05 March, 2018 02:05:32 PM

ਮੁੰਬਈ(ਬਿਊਰੋ)— 'ਆਸਕਰ ਐਵਾਰਡ 2018' ਦੀ ਦੇਸ਼ਾਂ-ਵਿਦੇਸ਼ਾਂ 'ਚ ਧੂਮ ਜਾਰੀ ਹੈ। ਇਸ ਮੌਕੇ ਅਸੀਂ ਭਾਰਤ ਦੇ ਇਕ ਅਜਿਹੇ ਆਟੋ ਡਰਾਈਵਰ ਦੀ ਕਹਾਣੀ ਦੱਸ ਰਹੇ ਹਾਂ, ਜਿਸ ਦੀ ਲਿਖੀ ਫਿਲਮ ਆਸਕਰ 'ਚ ਪਹੁੰਚ ਚੁੱਕੀ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਇਕ ਆਟੋ ਡਰਾਈਵਰ ਦੀ ਲਿਖੀ ਫਿਲਮ ਆਸਕਰ 'ਚ ਕਿਵੇਂ ਪਹੁੰਚ ਸਕਦੀ ਹੈ? ਪਰ ਇਹ ਸੱਚ ਹੈ। ਅਸੀਂ ਜਿਸ ਦੀ ਗੱਲ ਕਰ ਰਹੇ ਹਾਂ ਉਹ ਕੋਈ ਮਾਮੂਲੀ ਵਿਅਕਤੀ ਨਹੀਂ ਹੈ। ਇਸ ਆਟੋ ਡਰਾਈਵਰ ਦੀ ਲਿਖੀ ਤਮਿਲ ਫਿਲਮ 'ਨੈਸ਼ਨਲ ਐਵਾਰਡ ਵੀ ਜਿੱਤ ਚੁੱਕੀ ਹੈ।

Punjabi Bollywood Tadka

ਫਿਲਮ ਸੀ 'ਵਿਸਾਰਨਾਈ', ਜਿਸ ਨੂੰ 2017 'ਚ ਆਸਕਰ ਐਵਾਰਡਜ਼ ਦੀ ਫਾਰੇਨ ਲੈਂਗਵੇਜ ਕੈਟੇਗਰੀ 'ਚ ਭਾਰਤ ਵਲੋਂ ਅਧਿਕਾਰਤ ਤੌਰ 'ਤੇ ਐਂਟਰੀ ਮਿਲੀ ਸੀ। ਇਸ ਨੂੰ ਐਵਾਰਡ ਤਾਂ ਨਹੀਂ ਮਿਲਿਆ ਪਰ ਦੁਨੀਆਭਰ 'ਚ ਇਸ ਦੀ ਚਰਚਾ ਕਾਫੀ ਹੋਈ। ਫਿਲਮ ਦੇ ਨਾਲ-ਨਾਲ ਚਰਚਾ ਇਸ ਦੇ ਲੇਖਕ ਦੀ ਵੀ ਹੋਈ। ਫਿਲਮ ਦੀ ਕਹਾਣੀ ਐੱਮ. ਚੰਦਰਾ ਕੁਮਾਰ ਨੇ ਲਿਖੀ ਸੀ।

Punjabi Bollywood Tadka

ਐੱਮ ਚੰਦਰਾ ਕੁਮਾਰ ਤਾਮਿਲਨਾਡੂ ਦੇ ਕੋਇੰਬਟੂਰ 'ਚ ਆਟੋ ਚਲਾਉਂਦੇ ਹਨ। ਅਸਲ 'ਚ ਐੱਮ. ਚੰਦਰਾ ਕੁਮਾਰ ਨੇ ਫਿਲਮ 'ਚ ਆਪਣੀ ਹੀ ਜ਼ਿੰਦਗੀ ਦੀ ਇਕ ਵੱਡੀ ਘਟਨਾ ਨੂੰ ਕਹਾਣੀ ਦੀ ਸ਼ਕਲ 'ਚ ਪਿਰੋ ਦਿੱਤਾ ਸੀ। ਸਾਲ 1983 'ਚ ਪੁਲਸ ਨੇ ਉਨ੍ਹਾਂ ਨੂੰ ਪੁੱਛਗਿਛ ਲਈ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਉਨ੍ਹਾਂ 'ਤੇ ਬੇਹੱਦ ਅੱਤਿਆਚਾਰ ਕੀਤੇ।

Punjabi Bollywood Tadka

ਪੁਲਸ ਦੀ ਬੇਰਹਿਮੀ ਤੋਂ ਬਚਣ ਲਈ ਉਨ੍ਹਾਂ ਨੇ ਗੁਨਾਹ ਕਬੂਲ ਕਰ ਲਏ। ਫਿਰ ਸਾਢੇ ਪੰਜ ਮਹੀਨਿਆਂ ਦੀ ਸਜ਼ਾ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਆਪਣੀ ਜ਼ਿੰਦਗੀ ਦੀ ਇਸ ਘਟਨਾ ਤੇ ਪੁਲਸ ਵਲੋਂ ਦਿੱਤਾ ਗਈ ਮਾਨਸਿਕ ਤੇ ਸਰੀਰਕ ਦੁੱਖ ਉਨ੍ਹਾਂ ਦੇ ਦਿਮਾਗ 'ਚ ਘਰ ਕਰ ਗਈ ਸੀ। ਉਨ੍ਹਾਂ ਨੇ ਇਸ ਪੂਰੀ ਘਟਨਾ ਨੂੰ ਇਕ ਨਾਵਲ ਦੀ ਸ਼ਕਲ ਦੇ ਦਿੱਤੀ।

Punjabi Bollywood Tadka

ਉਨ੍ਹਾਂ ਨੇ 'ਲਾਕ-ਅੱਪ' ਨਾਂ ਨਾਲ ਇਕ ਨਾਵਲ ਲਿਖਿਆ। ਆਸਕਰ 2017 ਲਈ ਨਾਮਜ਼ਦ ਹੋਈ ਫਿਲਮ 'ਵਿਸਾਰਨਾਈ' ਐੱਮ ਚੰਦਰਾ ਕੁਮਾਰ ਦੇ ਨਾਵਲ 'ਲਾਕ-ਅੱਪ 'ਤੇ ਹੀ ਆਧਾਰਿਤ ਹੈ। ਜ਼ਿੰਦਗੀ ਦੀ ਅਸਲੀ ਘਟਨਾ 'ਤੇ ਆਧਾਰਿਤ ਇਹ ਫਿਲਮ ਦਰਸ਼ਕਾਂ ਦੇ ਦਿਲ-ਦਿਮਾਗ 'ਤੇ ਡੂੰਘੀ ਛਾਪ ਛੱਡਣ 'ਚ ਸਫਲ ਹੋਈ। 'ਵਿਸਾਰਨਾਈ' ਦੇ ਲੇਖਕ ਐੱਮ ਚੰਦਰਾ ਕੁਮਾਰ, ਕੁਮਾਰ ਆਟੋ ਚੰਦਰਨ ਦੇ ਰੂਪ 'ਚ ਮਸ਼ਹੂਰ ਹੋ ਚੁੱਕੇ ਹਨ। ਉਹ ਹੁਣ ਤੱਕ 6 ਕਿਤਾਬਾਂ ਵੀ ਲਿਖ ਚੁੱਕੇ ਹਨ।

Punjabi Bollywood Tadka Punjabi Bollywood Tadka


Tags: Visaranai M Chandra KumarOscar 2017Lock Up Novel

Edited By

Chanda Verma

Chanda Verma is News Editor at Jagbani.